ਅਰਮਾਨੀਆ ''ਚ ਨੁਸ਼ਹਿਰਾ ਦੇ ਵਿਅਕਤੀ ਦੀ ਮੌਤ,ਘਰ ''ਚ ਵਿਛੇ ਸੱਥਰ 

ਅਰਮਾਨੀਆ ''ਚ ਨੁਸ਼ਹਿਰਾ ਦੇ ਵਿਅਕਤੀ ਦੀ ਮੌਤ,ਘਰ ''ਚ ਵਿਛੇ ਸੱਥਰ 

ਮੁਕੇਰੀਆਂ ਦੇ ਪਿੰਡ ਨੁਸ਼ਹਿਰਾ ਦੇ ਰਹਿਣ ਵਾਲੇ ਵਿਅਕਤੀ ਦੀ ਅਰਮਾਨੀਆ ਵਿੱਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੌਤ ਦੀ ਖ਼ਬਰ ਦਾ ਪਤਾ ਲੱਗਦੇ ਹੀ ਸਾਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਸੁਨੀਲ ਕੁਮਾਰ (43) ਘਰ ਦੀ ਗ਼ਰੀਬੀ ਦੂਰ ਕਰਨ ਦੇ ਲਈ ਛੇ ਮਹੀਨੇ ਪਹਿਲਾਂ ਹੀ ਅਰਮਾਨੀਆਂ ਗਿਆ ਸੀ। ਉਹ ਅਰਮਾਨੀਆ ਵਿੱਚ ਇਕ ਫਰੂਟ ਦੀ ਦੁਕਾਨ ਉੱਤੇ ਕੰਮ ਕਰਦਾ ਸੀ। ਉਹ ਬਾਕੀ ਦਿਨਾਂ ਵਾਂਗ ਬੀਤੇ ਦਿਨ ਦੁਕਾਨ ਦੇ ਉੱਤੇ ਕੰਮ ਕਰ ਰਿਹਾ ਸੀ ਤਾਂ ਇਕ ਤੇਜ਼ ਰਫ਼ਤਾਰ ਕਾਰ ਉਸ ਦੁਕਾਨ ਦੇ ਵਿੱਚ ਵੜ ਗਈ। 

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ ਦੇ 'ਚ ਦੁਕਾਨ ਦੇ ਪਰਖੱਚੇ ਉੱਡ ਗਏ ਅਤੇ ਦੁਕਾਨ ਵਿੱਚ ਕੰਮ ਕਰ ਰਿਹਾ ਸੁਨੀਲ ਕੁਮਾਰ ਇਸ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਉੱਥੇ ਹੀ ਹੁਣ ਅਰਮਾਨੀਆ ਵਿੱਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਉਸ ਦੇ ਮ੍ਰਿਤਕ ਸਰੀਰ ਨੂੰ ਪੰਜਾਬ ਭੇਜਣ ਦੇ ਯਤਨ ਕੀਤੇ ਜਾ ਰਹੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਸੁਨੀਲ ਕੁਮਾਰ ਦੇ ਘਰ ਦੀ ਹਾਲਤ ਬਹੁਤ ਹੀ ਮਾੜੀ ਹੈ ਅਤੇ ਪੰਜਾਬ ਸਰਕਾਰ ਨੂੰ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ।