- Updated: June 22, 2024 04:29 PM
ਜਲੰਧਰ ਕੈਂਟ ਤੋਂ ਭਾਜਪਾ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਪੁੱਤਰ ਦਾ ਦਿਹਾਂਤ ਹੋਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸਰਬਜੀਤ ਸਿੰਘ ਮੱਕੜ ਦਾ ਪੁੱਤਰ ਕੰਵਰ ਮੱਕੜ ਚੇਨਈ ਵਿਚ ਜ਼ੇਰੇ ਇਲਾਜ ਸੀ, ਜੋਕਿ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਹੈ।

ਇਸ ਸਬੰਧੀ ਸਰਬਜੀਤ ਸਿੰਘ ਮੱਕੜ ਨੇ ਫੇਸਬੁੱਕ 'ਤੇ ਪੋਸਟ ਪਾ ਕੇ ਲਿਖਿਆ "ਨਹੀਓਂ ਭੁੱਲਣਾਂ ਵਿਛੋੜਾ ਪੁੱਤਰਾ ਤੇਰਾ"।ਬੜੇ ਹੀ ਦੁਖ਼ੀ ਮਨ ਨਾਲ ਆਪ ਜੀ ਨੂੰ ਦੱਸ ਰਿਹਾ ਹਾਂ ਕਿ ਮੇਰਾ ਵੱਡਾ ਪੁੱਤਰ ਕੰਵਰ ਮੱਕੜ ਜੋਕਿ ਚੇਨਈ ਵਿਖੇ ਜ਼ੇਰੇ ਇਲਾਜ ਸੀ, ਅੱਜ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦੇ ਹੋਏ, ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ, ਗੁਰੂ ਮਹਾਰਾਜ ਜੀ ਇਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।