ਪੰਜਾਬੀ ਮਸ਼ਹੂਰ ਸੂਫ਼ੀ ਗਾਇਕਾ ਹੋਈ ਹਾਦਸੇ ਦਾ ਸ਼ਿਕਾਰ

ਪੰਜਾਬੀ ਮਸ਼ਹੂਰ ਸੂਫ਼ੀ ਗਾਇਕਾ ਹੋਈ ਹਾਦਸੇ ਦਾ ਸ਼ਿਕਾਰ

ਹੁਸ਼ਿਆਰਪੁਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਥਾਰ ਚਾਲਕ ਸੂਫੀ ਗਾਇਕਾ ਹਸ਼ਮਤ ਸੁਲਤਾਨਾ ਆਪਣੀ ਥਾਰ ਗੱਡੀ 'ਚ ਆ ਰਹੀ ਸੀ ਕਿ ਉਸ ਦਾ ਬ੍ਰੇਕ ਦੀ ਥਾਂ ਪੈਰ ਐਕਸੀਲੇਟਰ ‘ਤੇ ਚਲਾ ਗਿਆ, ਜਿਸ ਕਾਰਨ ਗੱਡੀ ਘੁੰਮ ਗਈ ਅਤੇ ਸਾਹਮਣੇ ਤੋਂ ਆ ਰਹੀ ਐਕਟਿਵਾ ਸਵਾਰ ਗਰਭਵਤੀ ਔਰਤ ਅਤੇ ਇਕ ਪਤੀ-ਪਤਨੀ ਨਾਲ ਜਾ ਟਕਰਾਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਗਰਭਵਤੀ ਔਰਤ ਤੇ ਪਤੀ-ਪਤਨੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਇਕ ਔਰਤ ਨੂੰ ਟਾਂਕੇ ਲਾਏ ਗਏ ਹਨ ਜਦਕਿ ਦੂਜੀ ਗਰਭਵਤੀ ਔਰਤ ਦਾ ਇਲਾਜ ਚੱਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਹਿਰ ਦੇ ਮੁੱਖ ਬਾਜ਼ਾਰ ਕੱਚਾ ਟੋਭਾ ਵਿਖੇ ਵਾਪਰਿਆ। ਸੂਫੀ ਗਾਇਕਾ ਦੀ ਗੱਡੀ ਨੇ ਕੰਟਰੋਲ ਗੁਆ ਦਿੱਤਾ ਸੀ , ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਿਆ। ਮੌਕੇ 'ਤੇ ਪਹੁੰਚੇ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਡਰਾਈਵਰ ਦਾ ਲਾਇਸੈਂਸ ਅਤੇ ਉਸ ਦੀ ਗੱਡੀ ਨੂੰ ਜ਼ਬਤ ਕਰਕੇ ਥਾਣੇ ਲਿਜਾਇਆ ਜਾਵੇ। ਨਾਲ ਹੀ ਮੰਗ ਕੀਤੀ ਕਿ ਉਸ ਖ਼ਿਲਾਫ਼ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਗਰਭਵਤੀ ਔਰਤ ਨੂੰ ਪਹਿਲ ਦੇ ਆਧਾਰ 'ਤੇ ਸਿਵਲ ਹਸਪਤਾਲ ਪਹੁੰਚਾਇਆ ਹੈ। ਉਸ ਦਾ ਇਲਾਜ ਵੀ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਡਰਾਈਵਰ ਤੋਂ ਵਾਹਨ ਦੇ ਦਸਤਾਵੇਜ਼ ਅਤੇ ਡਰਾਈਵਿੰਗ ਲਾਇਸੈਂਸ ਆਦਿ ਲਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨੇੜਲੇ ਦੁਕਾਨਦਾਰਾਂ ਨੂੰ ਹੋਏ ਨੁਕਸਾਨ ਦਾ ਵੀ ਮੁਲਾਂਕਣ ਕੀਤਾ ਜਾਵੇਗਾ ਅਤੇ ਪੁਲਸ ਪ੍ਰਸ਼ਾਸਨ ਢੁਕਵੀਂ ਕਾਰਵਾਈ ਕਰੇਗਾ।