ਧੀ ਨਾਲ ਗੰਨੇ ਦੇ ਖੇਤ ''ਚ ਗੰਦੀ ਹਰਕਤ ਕਰ ਰਿਹੈ ਸੀ ਪਿਤਾ, ਫੜ੍ਹੇ ਜਾਣ ''ਤੇ ਕਹੀ ਸ਼ਰਮਨਾਕ ਗੱਲ

ਧੀ ਨਾਲ ਗੰਨੇ ਦੇ ਖੇਤ ''ਚ ਗੰਦੀ ਹਰਕਤ ਕਰ ਰਿਹੈ ਸੀ ਪਿਤਾ, ਫੜ੍ਹੇ ਜਾਣ ''ਤੇ ਕਹੀ ਸ਼ਰਮਨਾਕ ਗੱਲ

ਉੱਤਰ ਪ੍ਰਦੇਸ਼ ਦੇ ਮੇਰਠ 'ਚ ਇਕ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਵਿਅਕਤੀ ਨੇ ਆਪਣੀ ਬੀਮਾਰ ਪਤਨੀ ਦੀ ਗੈਰ-ਮੌਜੂਦਗੀ 'ਚ ਆਪਣੀ ਹੀ ਧੀ ਨਾਲ ਸਰੀਰਕ ਸੰਬੰਧ ਬਣਾ ਲਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਸੀ। ਇਹ ਘਟਨਾ ਮੇਰਠ ਦੇ ਪਾਂਚਲਾ ਖੁਰਦ ਪਿੰਡ ਦੇ ਇਕ ਗੰਨੇ ਦੇ ਖੇਤ 'ਚ ਵਾਪਰੀ, ਜਿੱਥੇ ਪਿੰਡ ਦੇ ਲੋਕਾਂ ਨੇ ਦੋਸ਼ੀ ਨੂੰ ਰੰਗੇ ਹੱਥੀਂ ਫੜ ਲਿਆ। ਹੁਣ ਖ਼ਬਰ ਹੈ ਕਿ ਦੋਸ਼ੀ ਦੀ ਧੀ ਨੇ ਮੇਰਠ ਦੇ ਸ਼ਾਹ ਟਾਊਨ ਪੁਲਸ ਥਾਣੇ 'ਚ ਆਪਣੇ ਪਿਤਾ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਦੋਸ਼ੀ ਦੀ ਪਛਾਣ 55 ਸਾਲਾ ਮੁਸਤਾਕ ਅਹਿਮਦ ਵਜੋਂ ਹੋਈ ਹੈ। ਧੀ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਸਤਾਕ ਅਹਿਮਦ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛ-ਗਿੱਛ ਦੌਰਾਨ ਦੋਸ਼ੀ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ।

ਮੁਸਤਾਕ ਅਹਿਮਦ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਦੀ ਸਿਹਤ ਖ਼ਰਾਬ ਰਹਿੰਦੀ ਹੈ ਅਤੇ ਇਸੇ ਕਾਰਨ ਉਸ ਨੇ ਆਪਣੀ ਧੀ ਨਾਲ 5-6 ਵਾਰ ਸਰੀਰਕ ਸੰਬੰਧ ਬਣਾਏ ਸਨ। ਇਸ ਘਟਨਾ ਦੇ ਖ਼ੁਲਾਸੇ ਤੋਂ ਬਾਅਦ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ ਹੈ ਅਤੇ ਸਥਾਨਕ ਲੋਕ ਦੋਸ਼ੀ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ। ਘਟਨਾ ਦਾ ਵੀਡੀਓ 23 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ, ਜਿਸ 'ਚ ਦੋਸ਼ੀ ਨੂੰ ਗੰਨੇ ਦੇ ਖੇਤ 'ਚ ਆਪਣੀ ਧੀ ਨਾਲ ਇਤਰਾਜ਼ਯੋਗ ਹਾਲਤ 'ਚ ਦੇਖਿਆ ਗਿਆ। ਵੀਡੀਓ 'ਚ ਦਿੱਸਿਆ ਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਦੋਸ਼ੀ ਦੀ ਕੁੱਟਮਾਰ ਵੀ ਕੀਤੀ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।