ਪੰਜਾਬ ''ਚ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ , 32 ਅੱਤਵਾਦੀ ਘੁੰਮ ਰਹੇ

ਪੰਜਾਬ ''ਚ ਵੱਡੇ ਅੱਤਵਾਦੀ ਹਮਲੇ ਦਾ ਖ਼ਤਰਾ , 32 ਅੱਤਵਾਦੀ ਘੁੰਮ ਰਹੇ

ਅਮਰੀਕੀ ਏਜੰਸੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ FBI ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੇ ਨਾਲ ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆਂ ਦੇ ਪੰਜਾਬ ਵਿਚ ਅੱਤਵਾਦੀ ਮਾਡੀਊਲ ਦਾ ਬਲੂਪ੍ਰਿੰਟ ਸਾਂਝਾ ਕੀਤਾ ਹੈ।  FBI ਨੇ ਦੱਸਿਆ ਹੈ ਕਿ ਫ਼ਿਲਹਾਲ ਪੰਜਾਬ ਵਿਚ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 32 ਅੱਤਵਾਦੀ ਐਕਟਿਵ ਹਨ, ਜੋ ਪਾਸੀਆਂ ਦੇ ਨਾਲ ਸਿੱਧੇ ਕੁਨੈਕਸ਼ਨ ਵਿਚ ਸਨ।

ਦੱਸ ਦਈਏ ਕਿ ਅੱਤਵਾਦੀ ਹੈਪੀ ਪਾਸੀਆਂ ਨੂੰ ਕੁਝ ਦਿਨ ਪਹਿਲਾਂ ਅਮਰੀਕਾ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੌਰਾਨ ਉਸ ਕੋਲੋਂ ਹੋਈ ਪੁੱਛਗਿੱਛ ਵਿਚ ਇਹ ਇਨਪੁਟ ਸਾਹਮਣੇ ਆਏ ਹਨ, ਜਿਸ ਦਾ ਬਲੂਪ੍ਰਿੰਟ FBI ਵੱਲੋਂ NIA ਨੂੰ ਸੌਂਪਿਆ ਗਿਆ ਹੈ। FBI ਨੇ ਦੱਸਿਆ ਹੈ ਕਿ ਅੱਤਵਾਦੀ ਪਾਸੀਆਂ ਤੇ BKI ਦੇ ਇਹ 32 ਅੱਤਵਾਦੀ ਗੁਰਗੇ ਪੰਜਾਬ ਵਿਚ ਆਪਰੇਟ ਕਰ ਰਹੇ ਹਨ। NIA ਦਿੱਲੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਇਹ ਸਾਰੇ BKI ਤੇ ਪਾਕਿਸਤਾ ਦੀ ਖੁਫ਼ੀਆ ਏਜੰਸੀ ISI ਦੇ ਕੁਨੈਕਸ਼ਨ ਵਿਚ ਹਨ। 

ਇਹ ਸਾਰੇ ਅੱਤਵਾਦੀ ਪੰਜਾਬ ਦੇ ਸਰਹੱਦੀ ਇਲਾਕਿਆਂ ਵਿਚ ਪੁਲਸ ਥਾਣਿਆਂ 'ਤੇ ਗ੍ਰਨੇਡ ਹਮਲਿਆਂ ਤੇ ਟਾਰਗੇਟ ਕਿਲਿੰਗ ਤੋਂ ਇਲਾਵਾ ਕਿਸੇ ਵੱਡੇ ਅੱਤਵਾਦੀ ਹਮਲੇ ਦੀ ਤਿਆਰੀ ਕਰ ਰਹੇ ਸਨ। ਜਲੰਧਰ ਵਿਚ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਨੂੰ ਵੀ ਇਨ੍ਹਾਂ ਗੁਰਗਿਆਂ ਨੇ ਹੀ ਅੰਜਾਮ ਦਿੱਤਾ ਸੀ। 

ਮੀਡੀਆ ਰਿਪੋਰਟਾਂ ਮੁਤਾਬਕ ਬੱਬਰ ਖ਼ਾਲਸਾ ਇੰਟਰਨੈਸ਼ਨਲ ਤੇ ISI ਵੱਲੋਂ ਪੰਜਾਬ ਦੀਆਂ ਕਈ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਆਪਣੇ ਝਾਂਸੇ ਵਿਚ ਲੈ ਕੇ ਭਰਤੀ ਕੀਤਾ ਜਾ ਰਿਹਾ ਹੈ। BKI ਤੇ ISI ਵੱਲੋਂ ਹੈਪੀ ਪਾਸੀਆਂ ਦੀ ਮਦਦ ਨਾਲ ਪੰਜਾਬ ਦੇ ਟੈਰਰ ਮਾਡੀਊਲ ਵਿਚ ਨਵੇਂ ਮੁੰਡਿਆਂ ਦੀ ਭਰਤੀ ਵੀ ਕੀਤੀ ਜਾ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ NIA ਵੱਲੋਂ ਹੁਣ ਪੰਜਾਬ ਵਿਚ ਵੱਡੇ ਐਕਸ਼ਨ ਦੀ ਤਿਆਰੀ ਹੈ, ਤਾਂ ਜੋ ਇਨ੍ਹਾਂ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ।

NIA ਮੁਤਾਬਕ ਪਾਕਿਸਤਾਨ ਬੈਠਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਮੁਖੀ ਹਰਵਿੰਦਰ ਸਿੰਘ ਉਰਫ਼ ਰਿੰਦਾ ਜੀਵਨ ਫ਼ੌਜੀ ਰਾਹੀਂ ਆਪਣਾ ਮਾਡੀਊਲ ਚਲਾ ਰਿਹਾ ਹੈ। ਪਾਸੀਆਂ ਦੇ ਤਿਆਰ ਕੀਤੇ 32 ਅੱਤਵਾਦੀ ਹੁਣ ਪੰਜਾਬ ਵਿਚ ਸਾਜ਼ਿਸ਼ਾਂ ਰਚ ਰਹੇ ਹਨ। ਇਨ੍ਹਾਂ ਵੱਲੋਂ ਪੁਲਸ ਥਾਣਿਆਂ 'ਤੇ ਗ੍ਰਨੇਡ ਹਮਲੇ, ਟਾਰਗੇਟ ਕਿਲਿੰਗ ਤੋਂ ਇਲਾਵਾ ਪੰਜਾਬ ਵਿਚ ਵੱਡੇ ਅੱਤਵਾਦੀ ਹਮਲੇ ਦੀ ਪਲਾਨਿੰਗ ਕੀਤੀ ਜਾ ਰਹੀ ਸੀ। ਇਨ੍ਹਾਂ ਨੇ ਪੰਜਾਬ, ਉੱਤਰ ਪ੍ਰਦੇਸ਼ ਤੇ ਹਰਿਆਣਾ ਵਿਚ ਕਈ ਟਿਕਾਣੇ ਬਣਾਏ ਹੋਏ ਹਨ। NIA ਵੱਲੋਂ ਇਨ੍ਹਾਂ ਸਾਰਿਆਂ ਦੀ ਗ੍ਰਿਫ਼ਤਾਰੀ ਦੇ ਲਈ ਵੱਡੇ ਪੱਧਰ 'ਤੇ ਯੋਜਨਾਬੰਦੀ ਕੀਤੀ ਜਾ ਰਹੀ ਹੈ।