ਇਜ਼ਰਾਇਲੀ ਨੇ ਸੀਰੀਆ ''ਚ ਕੀਤੇ ਹਵਾਈ ਹਮਲੇ, ਪੰਜ ਲੋਕਾਂ ਦੀ ਹੋਇ ਮੌਤ। 

 ਇਜ਼ਰਾਇਲੀ ਨੇ ਸੀਰੀਆ ''ਚ ਕੀਤੇ ਹਵਾਈ ਹਮਲੇ, ਪੰਜ ਲੋਕਾਂ ਦੀ ਹੋਇ ਮੌਤ। 

ਇਜ਼ਰਾਈਲ ਨੇ ਬੀਤੀ ਰਾਤ ਮੱਧ ਦਮਿਸ਼ਕ ਵਿੱਚ ਇੱਕ ਰਿਹਾਇਸ਼ੀ ਇਲਾਕੇ 'ਤੇ ਹਵਾਈ ਹਮਲੇ ਕੀਤੇ, ਜਿਸ ਵਿੱਚ ਘੱਟੋ-ਘੱਟ ਪੰਜ ਵਿਅਕਤੀ ਮਾਰੇ ਗਏ ਅਤੇ 15 ਹੋਰ ਜ਼ਖ਼ਮੀ ਹੋ ਗਏ।

                                              Image

ਸੀਰੀਆ ਦੀ ਸਰਕਾਰੀ ਸਮਾਚਾਰ ਏਜੰਸੀ SANA ਨੇ ਕਿਹਾ ਕਿ ਰਾਜਧਾਨੀ ਵਿੱਚ ਸਥਾਨਕ ਸਮੇਂ ਅਨੁਸਾਰ 12:30 ਵਜੇ ਦੇ ਕਰੀਬ ਜ਼ੋਰਦਾਰ ਧਮਾਕੇ ਸੁਣੇ ਗਏ। ਫਿਲਹਾਲ ਸੀਰੀਆ ਦੀ ਹਵਾਈ ਰੱਖਿਆ ਪ੍ਰਣਾਲੀ "ਦਮਿਸ਼ਕ ਦੇ ਆਲੇ-ਦੁਆਲੇ ਆਸਮਾਨ ਵਿੱਚ ਦੁਸ਼ਮਣ ਦੇ ਹਮਲਿਆਂ ਦਾ ਜਵਾਬ ਦੇ ਰਹੀ ਹੈ।" 

                                                 Image

ਸਮਾਚਾਰ ਏਜੰਸੀ ਨੇ ਫੌਜੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਹਮਲਿਆਂ ਵਿਚ ਇਕ ਫੌਜੀ ਸਮੇਤ 5 ਲੋਕ ਮਾਰੇ ਗਏ ਅਤੇ 15 ਜ਼ਖਮੀ ਹੋ ਗਏ। ਇਸ ਵਿਚ ਕਿਹਾ ਗਿਆ ਹੈ ਕਿ ਕਈ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਹਨ।

                                                  Image

ਹਮਲੇ ਬਾਰੇ ਇਜ਼ਰਾਈਲ ਵੱਲੋਂ ਤੁਰੰਤ ਕੋਈ ਬਿਆਨ ਨਹੀਂ ਆਇਆ। ਇਜ਼ਰਾਈਲੀ ਹਵਾਈ ਹਮਲੇ ਅਕਸਰ ਦਮਿਸ਼ਕ ਦੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਨਿਸ਼ਾਨਾ ਬਣਾਉਂਦੇ ਹਨ। 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿੱਚ ਆਏ 7.8 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਇਹ ਪਹਿਲੇ ਹਮਲੇ ਹਨ। ਇਜ਼ਰਾਈਲ ਨੇ ਹਾਲ ਹੀ ਦੇ ਸਾਲਾਂ ਵਿੱਚ ਸੀਰੀਆ ਦੇ ਸਰਕਾਰੀ ਨਿਯੰਤਰਿਤ ਹਿੱਸਿਆਂ ਵਿੱਚ ਸੈਂਕੜੇ ਹਮਲੇ ਕੀਤੇ ਹਨ, ਪਰ ਕਦੇ ਵੀ ਇਹਨਾਂ ਹਮਲਿਆਂ ਜਾਂ ਕਾਰਵਾਈਆਂ ਬਾਰੇ ਗੱਲ ਨਹੀਂ ਕੀਤੀ। ਹਾਲਾਂਕਿ ਇਜ਼ਰਾਈਲ ਮੰਨਦਾ ਹੈ ਕਿ ਉਹ ਈਰਾਨ ਸਮਰਥਿਤ ਅੱਤਵਾਦੀ ਸੰਗਠਨਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਜਿਸ ਵਿੱਚ ਲੇਬਨਾਨ ਦੇ ਹਿਜ਼ਬੁੱਲਾ ਵਰਗੇ ਸੰਗਠਨ ਸ਼ਾਮਲ ਹਨ।