ਕੁਵੈਤ ਹਵਾਈ ਅੱਡੇ ''ਤੇ ਡਰੋਨ ਹਮਲੇ ਮਗਰੋਂ ਕਈ ਲੋਕ ਜ਼ਖਮੀ , ਉਡਾਣਾਂ ਹੋਈਆ ਠੱਪ

 ਕੁਵੈਤ ਹਵਾਈ ਅੱਡੇ ''ਤੇ ਡਰੋਨ ਹਮਲੇ ਮਗਰੋਂ ਕਈ ਲੋਕ ਜ਼ਖਮੀ , ਉਡਾਣਾਂ ਹੋਈਆ ਠੱਪ

ਖਾੜੀ ਖੇਤਰ ਵਿੱਚ ਤਣਾਅ ਵੱਧਦਾ ਜਾ ਰਿਹਾ ਹੈ। ਈਰਾਨ ਨੇ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਵੱਡਾ ਡਰੋਨ ਹਮਲਾ ਕੀਤਾ ਹੈ। ਕੁਵੈਤ ਸਰਕਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਸਾਰੀਆਂ ਵਪਾਰਕ ਉਡਾਣਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਕੁਵੈਤ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਸਊਦ ਅਬਦੁਲਅਜ਼ੀਜ਼ ਅਲ-ਓਤੈਬੀ ਨੇ ਦੱਸਿਆ ਕਿ ਕਈ "ਦੁਸ਼ਮਣ ਡਰੋਨਾਂ" ਨੇ ਹਵਾਈ ਅੱਡੇ ਦੀ ਯਾਤਰੀ ਇਮਾਰਤ (ਟਰਮੀਨਲ) ਨੂੰ ਸਿੱਧਾ ਨਿਸ਼ਾਨਾ ਬਣਾਇਆ।,ਇਸ ਹਮਲੇ ਵਿੱਚ ਹਵਾਈ ਅੱਡੇ ਦੀ ਇਮਾਰਤ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ।

ਇਹ ਡਰੋਨ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਮੰਗਲਵਾਰ ਦੇਰ ਰਾਤ ਈਰਾਨ ਅਤੇ ਅਮਰੀਕਾ ਨੇ ਇੱਕ-ਦੂਸਰੇ  'ਤੇ ਜ਼ਬਰਦਸਤ ਮਿਜ਼ਾਈਲ ਹਮਲੇ ਕੀਤੇ ਸਨ। ਅਮਰੀਕੀ ਸੈਨਾ ਅਨੁਸਾਰ, ਉਨ੍ਹਾਂ ਨੇ ਕੁਵੈਤ ਅਤੇ ਬਹਿਰੀਨ ਵੱਲ ਦਾਗੀਆਂ ਗਈਆਂ ਈਰਾਨੀ ਮਿਜ਼ਾਈਲਾਂ ਦੇ ਜਵਾਬ ਵਿੱਚ ਈਰਾਨ ਦੇ ਇੱਕ ਫੌਜੀ ਸਟੇਸ਼ਨ ਨੂੰ ਨਿਸ਼ਾਨਾ ਬਣਾ ਕੇ ਜਵਾਬੀ ਕਾਰਵਾਈ ਕੀਤੀ ਹੈ।