ਭੂਚਾਲ ਦੇ ਜ਼ਬਰਦਸਤ ਝਟਕੇ ਲੱਗੇ ਦਿੱਲੀ-NCR ''ਚ , ਕਾਫ਼ੀ ਦੇਰ ਤਕ ਹਿਲਦੀ ਰਹੀ ਧਰਤੀ। 

 ਭੂਚਾਲ ਦੇ ਜ਼ਬਰਦਸਤ ਝਟਕੇ ਲੱਗੇ ਦਿੱਲੀ-NCR ''ਚ , ਕਾਫ਼ੀ ਦੇਰ ਤਕ ਹਿਲਦੀ ਰਹੀ ਧਰਤੀ। 

ਦਿੱਲੀ-ਐੱਨ.ਸੀ.ਆਰ. 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਮੰਗਲਵਾਰ ਦੁਪਹਿਰ ਕਰੀਬ 2.50 'ਤੇ ਆਏ ਭੂਚਾਲ ਦੇ ਝਟਕਿਆਂ ਕਾਰਨ ਕਾਫੀ ਦੇਰ ਤਕ ਧਰਤੀ ਹਿਲਦੀ ਰਹੀ। ਜਿਸ ਤੋਂ ਬਾਅਦ ਦਹਿਸ਼ਤ 'ਚ ਲੋਕ ਆਪਣੇ ਘਰਾਂ ਅਤੇ ਦਫ਼ਤਰਾਂ 'ਚੋਂ ਬਾਹਰ ਨਿਕਲ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ, ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਜਿਸਦਾ ਕੇਂਦਰ ਨੇਪਾਲ 'ਚ ਜ਼ਮੀਨ ਤੋਂ ਪੰਜ ਕਿਲੋਮੀਟਰ ਢੁੰਘਾਈ 'ਚ ਸੀ। ਝਟਕੇ ਯੂ.ਪੀ.-ਦਿੱਲੀ ਸਣੇ ਕਈ ਸੂਬਿਆਂ 'ਚ ਮਹਿਸੂਸ ਕੀਤੇ ਗਏ। 

                  Image

ਇਸ ਤੋਂ ਪਹਿਲਾਂ 2.25 ਵਜੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸਦਾ ਕੇਂਦਰ ਵੀ ਨੇਪਾਲ ਸੀ। ਉਸ ਸਮੇਂ ਇਸਦੀ ਤੀਬਰਤਾ 4.6 ਮਾਪੀ ਗਈ ਸੀ। ਇਸਦੇ ਝਟਕੇ ਉੱਤਰਾਖੰਡ ਅਤੇ ਯੂ.ਪੀ. ਦੇ ਕੁਝ ਹਿੱਸਿਆਂ 'ਚ ਮਹਿਸੂਸ ਕੀਤੇ ਗਏ ਸਨ। ਅਚਾਨਕ ਹੀ ਧਰਤੀ ਹਿਲਣ ਲੱਗੀ ਜਿਸ ਕਾਰਨ ਲੋਕ ਦਹਿਸ਼ਤ 'ਚ ਆ ਗਏ।