ਨਿਊਜ਼ੀਲੈਂਡ ਦੇ ਆਕਲੈਂਡ ''ਚ ਏਅਰਪੋਰਟ ''ਤੇ ਭਾਰੀ ਮੀਂਹ ਕਰਕੇ ਭਰਿਆ ਪਾਣੀ,ਹੋਇ ਐਮਰਜੈਂਸੀ ਜਾਰੀ। 

ਨਿਊਜ਼ੀਲੈਂਡ ਦੇ ਆਕਲੈਂਡ ''ਚ ਏਅਰਪੋਰਟ ''ਤੇ ਭਾਰੀ ਮੀਂਹ ਕਰਕੇ ਭਰਿਆ ਪਾਣੀ,ਹੋਇ ਐਮਰਜੈਂਸੀ ਜਾਰੀ। 

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਭਾਰੀ ਮੀਂਹ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਹਾਲਾਤ ਇਹ ਹਨ ਕਿ ਇੱਥੇ ਆਕਲੈਂਡ ਏਅਰਪੋਰਟ 'ਤੇ ਪਾਣੀ ਭਰ ਗਿਆ ਹੈ। ਇਸ ਨਾਲ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਆਕਲੈਂਡ ਏਅਰਪੋਰਟ 'ਤੇ ਕਈਫਲਾਈਟਾਂ ਵਿਚ ਦੇਰੀ ਹੋਈ, ਕੁਝ ਫਲਾਈਟਾਂ ਰੱਦ ਜਾਂ ਮੁੜ ਤੈਅ ਕੀਤੀਆਂ ਗਈਆਂ।

                                           Image

ਆਕਲੈਂਡ ਐਮਰਜੈਂਸੀ ਮੈਨੇਜਮੈਂਟ ਦਾ ਕਹਿਣਾ ਹੈ ਕਿ ਹੜ੍ਹ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਚਲੇ ਜਾਣਾ ਚਾਹੀਦਾ ਹੈ।

                                         Image

ਉੱਧਰ ਐਮ.ਪੀ. ਕੀਰਨ ਮੈਕਐਨਲਟੀ ਨੇ ਪੁਸ਼ਟੀ ਕੀਤੀ ਹੈ ਕਿ ਆਕਲੈਂਡ ਦੇ ਮੇਅਰ ਨੇ ਅੱਜ ਸ਼ਾਮ ਨੂੰ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ।

                   Image

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਲਈ ਕਈ ਗੰਭੀਰ ਤੂਫਾਨ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਪਏ ਮੀਂਹ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ।ਇਸ ਨਾਲ ਹੈਂਡਰਸਨ ਦੀ ਇੱਕ ਗਲੀ ਪੂਰੀ ਤਰ੍ਹਾਂ ਡੁੱਬ ਗਈ, ਵਸਨੀਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਘਰਾਂ ਤੋਂ ਬਾਹਰ ਕੱਢਣ ਲਈ ਮਜਬੂਰ ਹੋਣਾ ਪਿਆ।

                                                 Image

।ਮਾਹਰਾਂ ਨੇ ਕਿਹਾ ਕਿ ਇਹ ਸੰਭਵ ਹੈ ਕਿ ਆਕਲੈਂਡ ਦੇ ਕੁਝ ਹਿੱਸਿਆਂ ਵਿੱਚ ਇੱਕ ਦਿਨ ਵਿੱਚ ਪੂਰੀ ਗਰਮੀਆਂ ਦੀ ਵਰਖਾ ਹੋਵੇਗੀ।