ਡੋਨਾਲਡ ਟਰੰਪ : ''ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ/ਯੂਕ੍ਰੇਨ ਯੁੱਧ ਕਦੇ ਸ਼ੁਰੂ ਨਹੀਂ ਹੁੰਦਾ''

ਡੋਨਾਲਡ ਟਰੰਪ : ''ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ/ਯੂਕ੍ਰੇਨ ਯੁੱਧ ਕਦੇ ਸ਼ੁਰੂ ਨਹੀਂ ਹੁੰਦਾ''

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਹ ਅਜੇ ਵੀ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ 'ਤੇ ਹੁੰਦੇ ਤਾਂ 24 ਘੰਟਿਆਂ ਦੇ ਅੰਦਰ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੇ ਸੰਘਰਸ਼ ਨੂੰ ਗੱਲਬਾਤ ਰਾਹੀਂ ਖ਼ਤਮ ਕਰ ਦਿੰਦੇ। ਅਮਰੀਕਾ ਦੇ ਹਫ਼ਤਾਵਾਰੀ ਨਿਊਜ਼ਵੀਕ ਨੇ ਟਰੰਪ ਦੇ ਹਵਾਲੇ ਨਾਲ ਕਿਹਾ, 'ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਰੂਸ/ਯੂਕ੍ਰੇਨ ਯੁੱਧ ਕਦੇ ਸ਼ੁਰੂ ਨਹੀਂ ਹੁੰਦਾ, ਪਰ ਬਾਅਦ ਵਿਚ ਵੀ ਮੈਂ 24 ਘੰਟਿਆਂ ਅੰਦਰ ਇਸ ਭਿਆਨਕ ਅਤੇ ਤੇਜ਼ੀ ਨਾਲ ਵਧਦੇ ਯੁੱਧ ਨੂੰ ਖ਼ਤਮ ਕਰਨ ਲਈ ਗੱਲਬਾਤ ਕਰਨ ਦੇ ਯੋਗ ਹੁੰਦਾ।'

                                                Image

ਉਨ੍ਹਾਂ ਨੇ ਸੰਘਰਸ਼ ਨੂੰ ਖ਼ਤਮ ਕਰਨ ਦਾ ਸੱਦਾ ਦਿੱਤਾ ਅਤੇ ਚੇਤਾਵਨੀ ਦਿੱਤੀ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਯੂਕ੍ਰੇਨ ਨੂੰ 31 ਐੱਮ1ਏ1 ਅਬਰਾਮ ਟੈਂਕ ਭੇਜਣ ਦਾ ਫ਼ੈਸਲਾ ਲਿਆ ਹੈ, ਉਸ ਦੇ ਨਤੀਜੇ ਵਜੋਂ ਰੂਸ ਵੱਲੋਂ ਯੂਕ੍ਰੇਨ ਉੱਤੇ ਹੋਰ ਤੇਜ਼ੀ ਨਾਲ ਪ੍ਰਮਾਣੂ ਹਥਿਆਰਾਂ ਨਾਲ ਹਮਲਾ ਕਰ ਸਕਦਾ ਹੈ ਜੋ ਤੀਜੇ ਵਿਸ਼ਵ ਯੁੱਧ ਦਾ ਰੂਪ ਲੈ ਸਕਦਾ ਹੈ। ਜ਼ਿਕਰਯੋਗ ਹੈ ਕਿ ਬਾਈਡੇਨ ਨੇ ਪਿਛਲੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਯੂਕ੍ਰੇਨ ਨੂੰ 31 ਅਬਰਾਮ ਟੈਂਕ ਭੇਜੇਗਾ। ਅਮਰੀਕੀ ਅਧਿਕਾਰੀਆਂ ਨੇ ਕਿਹਾ ਹੈ ਕਿ ਯੂਕ੍ਰੇਨ ਦੇ ਜੰਗੀ ਮੈਦਾਨਾਂ ਨੂੰ ਟੈਂਕਾਂ ਦੀ ਸਪਲਾਈ ਅਤੇ ਸਿਖਲਾਈ 'ਚ ਕਈ ਮਹੀਨੇ ਲੱਗਣਗੇ।