ਕੈਲੀਫੋਰਨੀਆ ''ਚ ਹਿੰਦੂ ਮੰਦਰ ਦੇ ਬਾਹਰ ਭਾਰਤ ਵਿਰੋਧੀ ਨਾਅਰੇ ਲਿਖੇ ਗਏ 

 ਕੈਲੀਫੋਰਨੀਆ ''ਚ ਹਿੰਦੂ ਮੰਦਰ ਦੇ ਬਾਹਰ ਭਾਰਤ ਵਿਰੋਧੀ ਨਾਅਰੇ ਲਿਖੇ ਗਏ 

ਅਮਰੀਕਾ ਦੇ ਕੈਲੀਫੋਰਨੀਆ ਵਿਚ ਸਥਿਤ ਇਕ ਹਿੰਦੂ ਮੰਦਰ ਵਿਚ ਭੰਨਤੋੜ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਕੈਲੀਫੋਰਨੀਆ ਦੇ ਸਵਾਮੀਨਾਰਾਇਣ ਮੰਦਰ ਵਿਚ ਭਾਰਤ ਵਿਰੋਧੀ ਚਿੱਤਰ ਬਣਾਏ ਜਾਣ ਅਤੇ ਭੰਨਤੋੜ ਕੀਤੇ ਜਾਣ ਤੋਂ ਹਫ਼ਤੇ ਬਾਅਦ ਵਾਪਰੀ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸ਼ੁਕਰਵਾਰ (5 ਜਨਵਰੀ) ਨੂੰ ਇਕ ਸੋਸ਼ਲ ਮੀਡੀਆ ਪੋਸਟ ਵਿਚ ਕੈਲੀਫੋਰਨੀਆ ਵਿਚ ਸ਼ੇਰਾਵਾਲੀ ਮੰਦਰ ਵਿਚ ਭੰਨਤੋੜ ਦੀ ਜਾਣਕਾਰੀ ਸਾਂਝੀ ਕੀਤੀ। ਫਾਊਂਡੇਸ਼ਨ ਨੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ।

ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਅਪਣੀ ਪੋਸਟ ਵਿਚ ਕਿਹਾ ਕਿ ਉਹ ਘਟਨਾ ਦੇ ਸਬੰਧ ਵਿਚ ਪੁਲਿਸ ਦੇ ਸੰਪਰਕ ਵਿਚ ਹੈ। ਫਾਊਂਡੇਸ਼ਨ ਨੇ ਹਿੰਦੂ ਮੰਦਰਾਂ ਨੂੰ ਵੱਖਵਾਦੀਆਂ ਦੇ ਵਧਦੇ ਖ਼ਤਰੇ ਦੇ ਮੱਦੇਨਜ਼ਰ ਸੁਰੱਖਿਆ ਕੈਮਰੇ ਅਤੇ ਅਲਾਰਮ ਸਿਸਟਮ ਲਗਾਉਣ ਲਈ ਕਿਹਾ ਹੈ। ਰੀਪੋਰਟ ਮੁਤਾਬਕ ਕੈਲੀਫੋਰਨੀਆ 'ਚ ਜਿਸ ਹਿੰਦੂ ਮੰਦਰ 'ਤੇ ਹਮਲਾ ਹੋਇਆ ਹੈ, ਉਹ ਹੇਵਰਡ 'ਚ ਸਥਿਤ ਹੈ। ਮੰਦਰ ਦੇ ਬਾਹਰ ਭਾਰਤ ਵਿਰੋਧੀ ਚਿੱਤਰ ਲਗਾਏ ਗਏ ਹਨ। ਇਸ ਤੋਂ ਇਲਾਵਾ ਭਾਰਤ ਵਿਰੋਧੀ ਨਾਅਰੇ ਵੀ ਲਿਖੇ ਗਏ ਹਨ।