ਈਡੀ ਦਾ ਹਰਿਆਣਾ ਦੇ ਸਾਬਕਾ ਵਿਧਾਇਕ ਤੇ ਕਰੀਬੀਆਂ ਦੇ ਟਿਕਾਣਿਆਂ ''ਤੇ ਛਾਪਾ; 5 ਕਰੋੜ ਦੀ ਨਕਦੀ ਬਰਾਮਦ

ਈਡੀ ਦਾ ਹਰਿਆਣਾ ਦੇ ਸਾਬਕਾ ਵਿਧਾਇਕ ਤੇ ਕਰੀਬੀਆਂ ਦੇ ਟਿਕਾਣਿਆਂ ''ਤੇ ਛਾਪਾ; 5 ਕਰੋੜ ਦੀ ਨਕਦੀ ਬਰਾਮਦ

ਹਰਿਆਣਾ ਦੀ ਯਮੁਨਾਨਗਰ ਸੀਟ ਤੋਂ ਵਿਧਾਇਕ ਰਹਿ ਚੁੱਕੇ ਇਨੈਲੋ ਆਗੂ ਦਿਲਬਾਗ ਸਿੰਘ ਅਤੇ ਉਨ੍ਹਾਂ ਦੇ ਨੇੜਲੇ ਸਾਥੀਆਂ ਦੇ ਟਿਕਾਣਿਆਂ 'ਤੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪੇਮਾਰੀ ਕੀਤੀ ਸੀ।

                Image

ਸ਼ੁੱਕਰਵਾਰ ਨੂੰ ਈਡੀ ਨੇ ਕਿਹਾ ਕਿ ਹੁਣ ਤਕ 5 ਕਰੋੜ ਰੁਪਏ ਦੀ ਨਕਦੀ, 100 ਤੋਂ ਵੱਧ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ, ਵਿਦੇਸ਼ਾਂ ਵਿਚ ਕਈ ਜਾਇਦਾਦਾਂ ਦੇ ਦਸਤਾਵੇਜ਼, ਗੈਰ-ਕਾਨੂੰਨੀ ਵਿਦੇਸ਼ੀ ਰਾਈਫਲਾਂ, ਸੋਨੇ ਦੇ ਬਿਸਕੁਟ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਈਡੀ ਨੇ ਇਹ ਛਾਪੇਮਾਰੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਗੈਰ-ਕਾਨੂੰਨੀ ਮਾਈਨਿੰਗ ਦੇ ਕੇਸ ਦਰਜ ਹੋਣ ਤੋਂ ਬਾਅਦ ਕੀਤੀ ਹੈ।