ਪਹਿਲੀ ਵਾਰ ਭਾਰਤ ਨੇ 12 ਪਰਮਾਣੂ ਬੰਬ ਤਾਇਨਾਤ ਕੀਤੇ 

 ਪਹਿਲੀ ਵਾਰ ਭਾਰਤ ਨੇ 12 ਪਰਮਾਣੂ ਬੰਬ ਤਾਇਨਾਤ ਕੀਤੇ 

ਪਹਿਲੀ ਵਾਰ ਭਾਰਤ ਨੇ ਮੋਰਚੇ 'ਤੇ 12 ਪ੍ਰਮਾਣੂ ਹਥਿਆਰ ਤਾਇਨਾਤ ਕੀਤੇ ਹਨ। ਦੇਸ਼ ਦੇ ਪ੍ਰਮਾਣੂ ਹਥਿਆਰਾਂ ਦਾ ਭੰਡਾਰ ਵੀ 180 ਤੋਂ ਵਧ ਕੇ 190 ਹੋ ਗਿਆ ਹੈ।ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ (SIPRI) ਦੀ ਤਾਜ਼ਾ ਰਿਪੋਰਟ ਵਿੱਚ ਇਹ ਗੱਲ ਕਹੀ ਗਈ ਹੈ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਨੇ 2025 ਵਿੱਚ ਇੱਕ ਵੀ ਪ੍ਰਮਾਣੂ ਹਥਿਆਰ ਤਾਇਨਾਤ ਨਹੀਂ ਕੀਤਾ, ਪਰ 2026 ਵਿੱਚ 12 ਤਾਇਨਾਤ ਕੀਤੇ ਹਨ। ਪਾਕਿਸਤਾਨ ਦੇ ਪ੍ਰਮਾਣੂ ਹਥਿਆਰਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ। ਇਸ ਸਮੇਂ ਇਸ ਕੋਲ 170 ਪ੍ਰਮਾਣੂ ਹਥਿਆਰ ਹਨ। ਇਹ ਸਪੱਸ਼ਟ ਨਹੀਂ ਹੈ ਕਿ ਕਿੰਨੇ ਹਥਿਆਰ ਤਾਇਨਾਤ ਹਨ।

ਰੂਸ ਅਤੇ ਅਮਰੀਕਾ ਵਾਂਗ ਭਾਰਤ ਵੀ ਅਧਿਕਾਰਤ ਤੌਰ 'ਤੇ ਆਪਣੇ ਪ੍ਰਮਾਣੂ ਹਥਿਆਰਾਂ ਦੀ ਸਹੀ ਗਿਣਤੀ, ਸਮਰੱਥਾ ਅਤੇ ਨਾਂ ਜਨਤਕ ਨਹੀਂ ਕਰਦਾ। SIPRI ਅਤੇ ਹੋਰ ਸੰਸਥਾਵਾਂ ਅਨੁਮਾਨਾਂ ਦੇ ਆਧਾਰ 'ਤੇ ਹੀ ਰਿਪੋਰਟਾਂ ਜਾਰੀ ਕਰਦੀਆਂ ਹਨ।