ਭਾਰਤ 237.1 ਕਰੋੜ ਰੁਪਏ ਸ਼੍ਰੀਲੰਕਾ ਦੇ ਪੂਰਬੀ ਸੂਬੇ ''ਚ ਵਿਕਾਸ ਪ੍ਰੋਜੈਕਟਾਂ ਲਈ ਦੇਵੇਗਾ 

ਭਾਰਤ 237.1 ਕਰੋੜ ਰੁਪਏ ਸ਼੍ਰੀਲੰਕਾ ਦੇ ਪੂਰਬੀ ਸੂਬੇ ''ਚ ਵਿਕਾਸ ਪ੍ਰੋਜੈਕਟਾਂ ਲਈ ਦੇਵੇਗਾ 

ਭਾਰਤ ਸ੍ਰੀਲੰਕਾ ਦੇ ਪੂਰਬੀ ਸੂਬੇ ਵਿਚ ਸਿੱਖਿਆ, ਸਿਹਤ ਅਤੇ ਖੇਤੀਬਾੜੀ ਦੇ ਖੇਤਰਾਂ ਵਿਚ ਵਿਕਾਸ ਦੇ  33 ਪ੍ਰੋਜੈਕਟਾਂ ਲਈ 237.1 ਕਰੋੜ ਰੁਪਏ ਮੁਹੱਈਆ ਕਰਵਾਏਗਾ। ਇਹ ਐਲਾਨ ਮੰਗਲਵਾਰ ਨੂੰ ਕੀਤਾ ਗਿਆ।ਕੈਬਨਿਟ ਬੁਲਾਰੇ ਅਤੇ ਸਿਹਤ ਮੰਤਰੀ ਨਲਿੰਦਾ ਜੈਥਿਸਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੈਬਨਿਟ ਨੇ ਦੋਹਾਂ ਦੇਸ਼ਾਂ ਵਿਚਾਲੇ ਸਮਾਜਿਕ-ਆਰਥਿਕ ਵਿਕਾਸ ਅਤੇ ਦੁਵੱਲੇ ਸਬੰਧਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ ਸਮਝੌਤੇ 'ਤੇ ਹਸਤਾਖਰ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
 

ਇਸ ਵਿਵਸਥਾ ਤਹਿਤ ਭਾਰਤ ਸਿੱਖਿਆ ਲਈ 31.5 ਕਰੋੜ ਰੁਪਏ, ਸਿਹਤ ਲਈ 78 ਕਰੋੜ ਰੁਪਏ ਅਤੇ ਖੇਤੀਬਾੜੀ ਲਈ 62 ਕਰੋੜ ਰੁਪਏ ਮੁਹੱਈਆ ਕਰਵਾਏਗਾ। ਇਹਨਾਂ ਪ੍ਰੋਜੈਕਟਾਂ ਦਾ ਉਦੇਸ਼ ਬੁਨਿਆਦੀ ਢਾਂਚੇ ਨੂੰ ਵਧਾਉਣਾ, ਵਿਕਾਸ ਕਰਨਾ ਅਤੇ ਸਥਾਨਕ ਭਾਈਚਾਰਿਆਂ ਦਾ ਸਸ਼ਕਤੀਕਰਨ ਕਰਨਾ ਹੈ।