ਭਾਰਤੀ-ਕੈਨੇਡੀਅਨ ਗੈਂਗਸਟਰ ਅਮਰੀਕਾ ’ਚ ਗ੍ਰਿਫ਼ਤਾਰ , ਆਸਟ੍ਰੇਲੀਆ ਤੱਕ ਫੈਲਿਆ ਸੀ ਨੈੱਟਵਰਕ

ਭਾਰਤੀ-ਕੈਨੇਡੀਅਨ ਗੈਂਗਸਟਰ ਅਮਰੀਕਾ ’ਚ ਗ੍ਰਿਫ਼ਤਾਰ , ਆਸਟ੍ਰੇਲੀਆ ਤੱਕ ਫੈਲਿਆ ਸੀ ਨੈੱਟਵਰਕ

ਇੱਕ ਬਦਨਾਮ ਆਇਰਿਸ਼ ਗੈਂਗ ਨਾਲ ਮਿਲ ਕੇ ਅੰਤਰਰਾਸ਼ਟਰੀ ਡਰੱਗ ਕਾਰੋਬਾਰ ਚਲਾਉਣ ਦੇ ਦੋਸ਼ ਵਿੱਚ ਇੱਕ ਭਾਰਤੀ-ਕੈਨੇਡੀਅਨ ਗੈਂਗਸਟਰ ਨੂੰ ਅਮਰੀਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ। ਇਕ ਨਿਊਜ਼ ਰਿਪੋਰਟ ਮੁਤਾਬਕ ਓਪਿੰਦਰ ਸਿੰਘ ਸਿਆਨ ਨਾਮ ਦਾ ਇੱਕ ਗੈਂਗਸਟਰ ਆਇਰਿਸ਼ ਕਿਨਾਹਾਨ ਗੈਂਗ ਨਾਲ ਮਿਲ ਕੇ ਅੰਤਰਰਾਸ਼ਟਰੀ ਪੱਧਰ 'ਤੇ ਮੈਥਾਮਫੇਟਾਮਾਈਨ ਅਤੇ ਫੈਂਟਾਨਿਲ ਦੀ ਤਸਕਰੀ ਕਰਦਾ ਸੀ।

ਅਮਰੀਕੀ ਅਦਾਲਤ ਦੇ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਹੈ ਕਿ ਸਿਆਨ ਨੂੰ ਪਿਛਲੇ ਮਹੀਨੇ ਨੇਵਾਡਾ ਵਿੱਚ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀਈਏ) ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਪੋਰਟ ਅਨੁਸਾਰ, ਅਦਾਲਤ ਦੇ ਦਸਤਾਵੇਜ਼ਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਸਿਆਨ, ਤੁਰਕੀ ਅਤੇ ਅਮਰੀਕੀ ਅਪਰਾਧਿਕ ਸੰਗਠਨਾਂ ਦੁਆਰਾ ਸਮਰਥਤ, ਚੀਨ ਤੋਂ ਰਸਾਇਣਾਂ ਨੂੰ ਇੱਥੇ ਆਯਾਤ ਕਰਨ ਅਤੇ ਲਾਸ ਏਂਜਲਸ ਬੰਦਰਗਾਹ ਰਾਹੀਂ ਆਸਟ੍ਰੇਲੀਆ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦ ਕਰਨ ਦੀ ਸਾਜ਼ਿਸ਼ ਵਿੱਚ ਸ਼ਾਮਲ ਸੀ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਸਥਿਤ ਬ੍ਰਦਰਜ਼ ਕੀਪਰਜ਼ ਨਾਲ ਜੁੜੇ ਸਿਆਨ ਨੂੰ ਐਰੀਜ਼ੋਨਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਕੈਲੀਫ਼ੋਰਨੀਆ ਵਿੱਚ ਇੱਕ ਹਲਫ਼ਨਾਮਾ ਦਾਇਰ ਕੀਤਾ ਗਿਆ ਸੀ। ਬ੍ਰਦਰਜ਼ ਕੀਪਰਜ਼ ਇੱਕ ਕੈਨੇਡੀਅਨ ਸੰਗਠਿਤ ਅਪਰਾਧ ਸਮੂਹ ਹੈ ਜਿਸ ਨੇ ਹੋਰ ਅੰਤਰਰਾਸ਼ਟਰੀ ਗੈਂਗਾਂ ਨਾਲ ਸਬੰਧ ਸਥਾਪਿਤ ਕੀਤੇ ਹਨ।

ਨੇਵਾਡਾ ਦੇ ਇੱਕ ਜੱਜ ਨੇ ਸਿਆਨ (37) ਨੂੰ ਕੈਲੀਫ਼ੋਰਨੀਆ ਤਬਦੀਲ ਹੋਣ ਤੱਕ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ।