ਕੈਨੇਡਾ ''ਚ ਭਾਰਤੀ ਮੂਲ ਦੇ ਜੋੜੇ ਤੇ ਧੀ ਦੀ ਜ਼ਿੰਦਾ ਸੜਨ ਕਾਰਨ ਹੋਈ ਮੌਤ

ਕੈਨੇਡਾ ''ਚ ਭਾਰਤੀ ਮੂਲ ਦੇ ਜੋੜੇ ਤੇ ਧੀ ਦੀ ਜ਼ਿੰਦਾ ਸੜਨ ਕਾਰਨ ਹੋਈ ਮੌਤ

ਕੈਨੇਡਾ ਦੇ ਓਨਟਾਰੀਓ ਸੂਬੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਕੇ ਇਕ ਘਰ ਘਰ ’ਚ ਅੱਗ ਲੱਗ ਗਈ। ਜਿਸ ਨਾਲ ਭਾਰਤੀ ਮੂਲ ਦੇ ਜੋੜੇ ਤੇ ਉਨ੍ਹਾਂ ਦੀ ਧੀ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਪੀਲ ਪੁਲਿਸ ਨੇ ਜਾਰੀ ਬਿਆਨ ’ਚ ਕਿਹਾ ਕਿ ਬਰੈਂਪਟਨ ਦੇ ਬਿੱਗ ਸਕਾਈ ਵੇ ਤੇ ਵੈਨ ਕਿਰਕ ਡਰਾਈਵ ਖ਼ੇਤਰ ’ਚ 7 ਮਾਰਚ ਨੂੰ ਇਕ ਘਰ ਨੂੰ ਸ਼ੱਕੀ ਹਾਲਾਤ ’ਚ ਅੱਗ ਲੱਗ ਗਈ ਸੀ ਤੇ ਮ੍ਰਿਤਕਾਂ ਦੀ ਹੁਣ ਪਹਿਚਾਣ ਹੋ ਗਈ ਹੈ।

ਅੱਗ ਬੁਝਾਉਣ ਤੋਂ ਬਾਅਦ ਜਦੋਂ ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤਾਂ ਮਨੁੱਖੀ ਅਵਸ਼ੇਸ਼ ਬਰਾਮਦ ਹੋਏ ਪਰ ਉਸ ਸਮੇਂ ਮਰਨ ਵਾਲਿਆਂ ਦੀ ਪਛਾਣ ਤੇ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਪਰ ਹੁਣ ਪੁਲਿਸ ਨੇ ਮ੍ਰਿਤਕਾਂ ਦੀ ਪਹਿਚਾਣ ਕਰ ਲਈ ਹੈ। ਮ੍ਰਿਤਕਾਂ ਦੀ ਪਹਿਚਾਣ ਭਾਰਤੀ ਮੂਲ ਦੇ ਰਾਜੀਵ ਵਾਰੀਕੂ (51), ਉਸ ਦੀ ਪਤਨੀ ਸ਼ਿਲਪਾ ਕੋਠਾ (47) ਤੇ ਧੀ ਮਹਿਕ (16) ਵਜੋਂ ਹੋਈ ਹੈ।