ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਮੁਖੀ ਜਨਰਲ ਹੁਸੈਨ ਸਲਾਮੀ ਦੀ ਇਜ਼ਰਾਈਲੀ ਹਮਲੇ ’ਚ ਹੋਈ ਮੌਤ

ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਮੁਖੀ ਜਨਰਲ ਹੁਸੈਨ ਸਲਾਮੀ ਦੀ ਇਜ਼ਰਾਈਲੀ ਹਮਲੇ ’ਚ ਹੋਈ ਮੌਤ

ਈਰਾਨ ਦੇ ਅਰਧ ਸੈਨਿਕ ਬਲ ‘ਰਿਵੋਲਿਊਸ਼ਨਰੀ ਗਾਰਡ’ ਦੇ ਮੁਖੀ ਜਨਰਲ ਹੁਸੈਨ ਸਲਾਮੀ ਦੀ ਇਜ਼ਰਾਈਲੀ ਹਮਲੇ ਵਿਚ ਮੌਤ ਹੋ ਗਈ। ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਨੇ ਅਪਣੀ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ।

ਟੈਲੀਵਿਜ਼ਨ ’ਤੇ ਨਿਊਜ਼ ਪੇਸ਼ਕਾਰ ਨੇ ਇੱਕ ਬਿਆਨ ਪੜਿ੍ਹਆ ਜਿਸ ਵਿੱਚ ਕਿਹਾ ਗਿਆ ਸੀ, ‘‘ਜਨਰਲ ਹੁਸੈਨ ਸਲਾਮੀ ਮਾਰਿਆ ਗਿਆ ਹੈ।’’ ਹਾਲਾਂਕਿ, ਬਿਆਨ ਵਿੱਚ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ।

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਨੇ ਈਰਾਨ ਦੇ ਪ੍ਰਮਾਣੂ ਅਤੇ ਫ਼ੌਜੀ ਸਥਾਨਾਂ, ਇਸਦੇ ਪ੍ਰਮਾਣੂ ਪ੍ਰੋਗਰਾਮ ਦੀ ਅਗਵਾਈ ਕਰਨ ਵਾਲੇ ਅਧਿਕਾਰੀਆਂ ਅਤੇ ਇਸਦੇ ਬੈਲਿਸਟਿਕ ਮਿਜ਼ਾਈਲ ਹਥਿਆਰਾਂ ਨੂੰ ਨਿਸ਼ਾਨਾ ਬਣਾਇਆ ਹੈ।