ਮੌਸਮ ਦੀ ਭਵਿੱਖਬਾਣੀ ਕਰਨ ਵਾਲਾ ਸੈਟੇਲਾਈਟ ISRO ਨੇ ਕੀਤਾ ਲਾਂਚ 

 ਮੌਸਮ ਦੀ ਭਵਿੱਖਬਾਣੀ ਕਰਨ ਵਾਲਾ ਸੈਟੇਲਾਈਟ ISRO ਨੇ ਕੀਤਾ ਲਾਂਚ 

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸ਼ਨੀਵਾਰ ਨੂੰ ਜੀਐੱਸਐੱਲਵੀ ਰਾਕੇਟ ਰਾਹੀਂ ਤੀਜੀ ਪੀੜ੍ਹੀ ਦੇ ਮੌਸਮ ਦੀ ਭਵਿੱਖਬਾਣੀ ਕਰਨ ਵਾਲੇ ਸੈਟੇਲਾਈਟ ਇਨਸੈਟ-3ਡੀਐੱਸ ਨੂੰ ਲਾਂਚ ਕੀਤਾ। ਇਸ ਸੈਟੇਲਾਈਟ ਦਾ ਉਦੇਸ਼ ਧਰਤੀ ਦੀ ਸਤਹ ਅਤੇ ਸਮੁੰਦਰੀ ਨਿਰੀਖਣਾਂ ਦੇ ਅਧਿਐਨ ਨੂੰ ਉਤਸ਼ਾਹਤ ਕਰਨਾ ਹੈ। 51.7 ਮੀਟਰ ਲੰਬੇ ਜੀਐਸਐਲਵੀ-ਐਫ14 ਰਾਕੇਟ ਨੂੰ ਲਾਂਚ ਕੀਤਾ ਗਿਆ ਹੈ।

ਲਾਂਚ ਨੂੰ ਦੇਖਣ ਲਈ ਇਕੱਠੀ ਹੋਈ ਭੀੜ ਨੇ ਰਾਕੇਟ ਦੇ ਲਾਂਚ ਹੋਣ 'ਤੇ ਖੁਸ਼ੀ ਮਨਾਈ ਅਤੇ ਤਾੜੀਆਂ ਵਜਾਈਆਂ। ਇਸਰੋ ਨੇ ਕਿਹਾ ਕਿ ਲਗਭਗ 2,274 ਕਿਲੋਗ੍ਰਾਮ ਭਾਰ ਵਾਲਾ ਇਹ ਉਪਗ੍ਰਹਿ ਭਾਰਤੀ ਮੌਸਮ ਵਿਭਾਗ (ਆਈਐਮਡੀ) ਸਮੇਤ ਧਰਤੀ ਵਿਗਿਆਨ ਮੰਤਰਾਲੇ ਦੇ ਅਧੀਨ ਵੱਖ-ਵੱਖ ਵਿਭਾਗਾਂ ਨੂੰ ਸੇਵਾ ਪ੍ਰਦਾਨ ਕਰੇਗਾ। 1 ਜਨਵਰੀ ਨੂੰ ਪੀਐਸਐਲਵੀ-ਸੀ58/ਐਕਸਪੋਸੈਟ ਮਿਸ਼ਨ ਦੇ ਸਫ਼ਲ ਲਾਂਚ ਤੋਂ ਬਾਅਦ 2024 ਵਿੱਚ ਇਸਰੋ ਦਾ ਇਹ ਦੂਜਾ ਮਿਸ਼ਨ ਹੈ।