ਐੱਸ ਜੈਸ਼ੰਕਰ ਰੂਸ ਦੇ ਵਿਦੇਸ਼ੀ ਮੰਤਰੀ ਨਾਲ ਬੈਠਕ ਮਗਰੋਂ ਬੋਲੇ ਕਿ ਰੂਸ ਤੋਂ ਤੇਲ ਦੀ ਖ਼ਰੀਦ ਜਾਰੀ ਰੱਖੇਗਾ ਭਾਰਤ। 

ਐੱਸ ਜੈਸ਼ੰਕਰ ਰੂਸ ਦੇ ਵਿਦੇਸ਼ੀ ਮੰਤਰੀ ਨਾਲ ਬੈਠਕ ਮਗਰੋਂ ਬੋਲੇ ਕਿ ਰੂਸ ਤੋਂ ਤੇਲ ਦੀ ਖ਼ਰੀਦ ਜਾਰੀ ਰੱਖੇਗਾ ਭਾਰਤ। 

ਵਿਦੇਸ਼ੀ ਮੰਤਰੀ ਡਾ. ਐੱਸ ਜੈਸ਼ੰਕਰ ਨੇ ਰੂਸ ਦੇ ਵਿਦੇਸ਼ ਮੰਤਰੀ ਨਾਲ ਬੈਠਕ ਤੋਂ ਬਾਅਦ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖ਼ਰੀਦਣਾ ਜਾਰੀ ਰੱਖੇਗਾ। ਚੀਨ ਤੋਂ ਬਾਅਦ ਭਾਰਤ ਪਹਿਲਾ ਦੇਸ਼ ਹੈ ਜੋ ਰੂਸ ਦੇ ਕੱਚੇ ਤੇਲ ਦਾ ਵੱਡਾ ਖ਼ਰੀਦਦਾਰ ਬਣ ਕੇ ਉੱਭਰਿਆ ਹੈ। 24 ਫਰਵਰੀ ਨੂੰ ਰੂਸ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਪੱਛਮੀ ਦੇਸ਼ਾਂ ਦੇ ਖ਼ਰੀਦਦਾਰਾਂ ਨੇ ਰੂਸ ਦੇ ਕੱਚੇ ਤੇਲ ਦੀ ਖ਼ਰੀਦ 'ਤੇ ਪਾਬੰਦੀ ਲਾ ਦਿੱਤੀ ਸੀ, ਇਸ ਦੇ ਬਾਅਦ ਵੀ ਰਿਫਾਇਨਰੀ ਛੋਟ 'ਤੇ ਤੇਲ ਵੇਚਿਆ ਜਾ ਰਿਹਾ ਹੈ ਤੇ ਭਾਰਤ ਸਸਤੀ ਖ਼ਰੀਦ ਦਾ ਫ਼ਾਇਦਾ ਉਠਾ ਰਿਹਾ ਹੈ।

ਭਾਰਤ ਵਿਸ਼ਵ ਵਿਚ ਕੱਚੇ ਤੇਲ ਦਾ ਤੀਜਾ ਸਭ ਤੋਂ ਵੱਡਾ ਖ਼ਰੀਦਦਾਰ ਹੈ। ਰੂਸ ਅਤੇ ਭਾਰਤ ਦੇ ਪਰੰਮਪਰਾਗਤ ਸਬੰਧ ਹਨ। ਰੂਸ ਨੇ ਯੂਕਰੇਨ ਵਿੱਚ ਦਖਲਅੰਦਾਜ਼ੀ ਨੂੰ ‘ਯੂਕਰੇਨ ਵਿਚ ਵਿਸ਼ੇਸ਼ ਮਿਲਟਰੀ ਐਕਸ਼ਨ’ ਦਾ ਨਾਮ ਦਿੱਤਾ ਹੈ। ਜਿਸ ਦਾ ਭਾਰਤ ਨੇ ਕੋਈ ਸਖ਼ਤ ਵਿਰੋਧ ਨਹੀਂ ਕੀਤਾ ਹੈ।

 ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਜੈਸ਼ੰਕਰ ਦੀ ਪੰਜਵੀਂ ਬੈਠਕ ਮੰਗਲਵਾਰ ਨੂੰ ਹੋਈ ਸੀ। ਬੈਠਕ ਉਪਰੰਤ ਜੈਸ਼ੰਕਰ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਭਾਰਤ ਅਤੇ ਰੂਸ ਦੇ ਸਬੰਧ ਲਾਭਦਾਇਕ ਸਾਬਿਤ ਹੁੰਦੇ ਹਨ। ਜੇਕਰ ਸਭ ਕੁਝ ਸਾਡੇ ਫ਼ਾਇਦੇ ’ਚ ਹੁੰਦਾ ਰਿਹਾ ਤਾਂ ਇਹ ਸਬੰਧ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇਕ ਮਹੀਨਾ ਪਹਿਲਾਂ ਅਮਰੀਕਾ ਅਤੇ ਉਨ੍ਹਾਂ ਦੇ ਸਹਿਯੋਗੀ, 7 ਅਮੀਰ ਦੇਸ਼ਾਂ ਦੇ ਸਮੂਹ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਉਹ ਰੂਸ ਨੂੰ ਤੇਲ ਤੋਂ ਮੁਨਾਫ਼ਾ ਕਮਾਉਣ ਤੋਂ ਰੋਕਣ ਲਈ ਕਦਮ ਉਠਾਉਣਗੇ।