ਮਿਊਜ਼ਿਕ ਇੰਡਸਟਰੀ ’ਚ ਜੈਜ਼ੀ ਬੀ ਨੇ 30 ਸਾਲ ਪੂਰੇ ਕੀਤੇ,ਪਹਿਲੀ ਐਲਬਮ ‘ਘੁੱਗੀਆਂ ਦਾ ਜੋੜਾ’ 1993 ’ਚ ਰਿਲੀਜ਼ ਹੋਈ ਸੀ। 

ਮਿਊਜ਼ਿਕ ਇੰਡਸਟਰੀ ’ਚ ਜੈਜ਼ੀ ਬੀ ਨੇ 30 ਸਾਲ ਪੂਰੇ ਕੀਤੇ,ਪਹਿਲੀ ਐਲਬਮ ‘ਘੁੱਗੀਆਂ ਦਾ ਜੋੜਾ’ 1993 ’ਚ ਰਿਲੀਜ਼ ਹੋਈ ਸੀ। 

ਜੈਜ਼ੀ ਬੀ ਨੇ ਪੰਜਾਬੀ ਸੰਗੀਤ ਜਗਤ ’ਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ। ਜੈਜ਼ੀ ਬੀ ਨੇ ਪੰਜਾਬੀ ਸੰਗੀਤ ਜਗਤ ’ਚ 30 ਸਾਲ ਪੂਰੇ ਕਰ ਲਏ ਹਨ। ਸਾਲ 1993 ’ਚ ਜੈਜ਼ੀ ਬੀ ਦੀ ਪਹਿਲੀ ਐਲਬਮ ‘ਘੁੱਗੀਆਂ ਦਾ ਜੋੜਾ’ ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ ਜੈਜ਼ੀ ਬੀ ਨੇ ਇਕ ਤੋਂ ਬਾਅਦ ਇਕ ਚਾਰਟਬਸਟਰ ਐਲਬਮਜ਼ ਦਿੱਤੀਆਂ।

                                                    Image

ਜੈਜ਼ੀ ਬੀ ਦੀਆਂ ਹੁਣ ਤਕ 14 ਐਲਬਮਜ਼ ਰਿਲੀਜ਼ ਹੋ ਚੁੱਕੀਆਂ ਹਨ। ਹਾਲ ਹੀ ’ਚ ਉਨ੍ਹਾਂ ਦੀ ਐਲਬਮ ‘ਬੌਰਨ ਰੈੱਡੀ’ ਰਿਲੀਜ਼ ਹੋਈ ਸੀ, ਜਿਸ ਨੂੰ ਜੈਜ਼ੀ ਦੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

                                                   Image

ਹਾਲ ਹੀ ’ਚ ‘ਬੌਰਨ ਰੈੱਡੀ’ ਐਲਬਮ ਦਾ ਗੀਤ ‘ਸੂਰਮਾ 2’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਯੂਟਿਊਬ ’ਤੇ 11 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਜੈਜ਼ੀ ਬੀ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਸੀ।