ਭਗਵਾਨ ਕੇਦਾਰਨਾਥ ਦੇ ਅਦਾਕਾਰਾ ਕੰਗਨਾ ਰਣੌਤ ਨੇ ਕੀਤੇ ਦਰਸ਼ਨ

ਭਗਵਾਨ ਕੇਦਾਰਨਾਥ ਦੇ ਅਦਾਕਾਰਾ ਕੰਗਨਾ ਰਣੌਤ ਨੇ ਕੀਤੇ ਦਰਸ਼ਨ

ਗਿਆਰ੍ਹਵੇਂ ਜਯੋਤਿਰਲਿੰਗ ਸ਼੍ਰੀ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਇਸ ਵਾਰ ਇਕ ਤੋਂ ਬਾਅਦ ਇਕ ਫ਼ਿਲਮੀ ਹਸਤੀਆਂ ਬਾਬਾ ਕੇਦਾਰਨਾਥ ਦੇ ਦਰਸ਼ਨ ਕਰ ਰਹੀਆਂ ਹਨ।

                    Image

ਬੁੱਧਵਾਰ ਨੂੰ ਹਿੰਦੀ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੇ ਇੱਥੇ ਬਾਬਾ ਕੇਦਾਰਨਾਥ ਦੇ ਦਰਸ਼ਨ ਕੀਤੇ।ਇਸ ਤੋਂ ਪਹਿਲਾਂ ਮੰਗਲਵਾਰ ਨੂੰ ਅਦਾਕਾਰ ਅਕਸ਼ੈ ਕੁਮਾਰ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਲਈ ਪਹੁੰਚੇ ਸਨ। ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅੱਜ ਕੇਦਾਰਨਾਥ ਪਹੁੰਚੀ ਅਤੇ ਭਗਵਾਨ ਕੇਦਾਰਨਾਥ ਦੇ ਦਰਸ਼ਨ ਕੀਤੇ।

                    Image

ਇਸ ਮੌਕੇ ’ਤੇ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (ਬੀ.ਕੇ.ਟੀ.ਸੀ) ਦੇ ਮੁੱਖ ਕਾਰਜਕਾਰੀ ਅਧਿਕਾਰੀ/ਕੇਦਾਰਨਾਥ ਉੱਥਾਨ ਚੈਰੀਟੇਬਲ ਟਰੱਸਟ ਦੇ ਸੰਯੁਕਤ ਸਕੱਤਰ ਯੋਗੇਂਦਰ ਸਿੰਘ ਨੇ ਅਦਾਕਾਰਾ ਕੰਗਨਾ ਰਣੌਤ ਦਾ ਸਵਾਗਤ ਕੀਤਾ ਅਤੇ ਭਗਵਾਨ ਕੇਦਾਰਨਾਥ ਜੀ ਦਾ ਪ੍ਰਸਾਦ, ਭਸਮ ਤੇ ਰੁਦਰਾਕਸ਼ ਮਾਲਾ ਭੇਟ ਕੀਤੀ।

                   Image

ਕੰਗਨਾ ਰਣੌਤ ਨੇ ਕਿਹਾ ਕਿ ਉਸ ਨੇ ਭਗਵਾਨ ਕੇਦਾਰਨਾਥ ਅੱਗੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਅਤੇ ਕਿਹਾ ਕਿ ਉਹ ਸਮਰਪਣ ਭਾਵਨਾ ਨਾਲ ਕੇਦਾਰਨਾਥ ਪਹੁੰਚੀ ਹੈ।ਇੱਥੇ ਆਉਣ ਤੋਂ ਬਾਅਦ ਉਨ੍ਹਾਂ ਦੀ ਸਨਾਤਨ ਧਰਮ ਪ੍ਰਤੀ ਆਸਥਾ ਅਤੇ ਪ੍ਰਣ ਨੂੰ ਹੋਰ ਬਲ ਮਿਲਿਆ ਹੈ।