ਸਿੰਗਾਪੁਰ ਭਾਰਤ ''ਚ ਵੱਡਾ ਨਿਵੇਸ਼ ਕਰ ਸਕਦਾ ਹੈ , NGO ਨੇ ਟਵੀਟ ਕਰ ਕਹੀ ਇਹ ਗੱਲ। 

ਸਿੰਗਾਪੁਰ ਭਾਰਤ ''ਚ ਵੱਡਾ ਨਿਵੇਸ਼ ਕਰ ਸਕਦਾ ਹੈ , NGO ਨੇ ਟਵੀਟ ਕਰ ਕਹੀ ਇਹ ਗੱਲ। 

Voice for Peace and Justice (NGO) ਵਲੋਂ ਇਕ ਟਵੀਟ ਕੀਤਾ ਗਿਆ ਹੈ। ਇਸ ਟਵੀਟ ਵਿੱਚ ਉਹਨਾਂ ਨੇ ਸ਼੍ਰੀਨਗਰ ਵਿੱਚ ਹੋ ਰਹੀ ਜੀ-20 ਵਰਕਿੰਗ ਗਰੁੱਪ ਦੀ ਤੀਜੀ ਬੈਠਕ 'ਚ ਸ਼ਾਮਲ ਹੋਣ ਆਏ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਵਲੋਂ ਭਾਰਤ ਵਿੱਚ ਨਿਵੇਸ਼ ਕਰਨ ਦੀ ਗੱਲ ਕੀਤੀ ਹੈ। Voice for Peace and Justice (NGO) ਨੇ ਟਵੀਟ ਕਰਦੇ ਹੋਏ ਲਿਖਿਆ ਕਿ ਜੀ-20 ਵਰਕਿੰਗ ਗਰੁੱਪ ਦੀ ਤੀਜੀ ਬੈਠਕ ਦੌਰਾਨ ਸਾਈਮਨ ਵੋਂਗ ਅਨੁਸਾਰ ਸਿੰਗਾਪੁਰ ਭਾਰਤ ਵਿੱਚ ਸਭ ਤੋਂ ਵੱਡਾ ਨਿਵੇਸ਼ਕ ਬਣਿਆ ਹੋਇਆ ਹੈ। ਸੰਯੁਕਤ ਰੂਪ ਵਿੱਚ ਸਾਡੇ ਕੋਲ ਭਾਰਤ ਵਿੱਚ $140 ਬਿਲੀਅਨ ਦਾ ਨਿਵੇਸ਼ ਹੈ, ਜੋ ਦਿਨੋਂ-ਦਿਨ ਵੱਧ ਰਿਹਾ ਹੈ। ਟਵੀਟ ਵਿੱਚ ਉਹਨਾਂ ਨੇ ਕਿਹਾ ਕਿ ਸਾਈਮਨ ਵੋਂਗ ਭਾਰਤ ਵਿੱਚ ਨਿਵੇਸ਼ ਅਤੇ ਵਿਕਾਸ ਕਰਨ ਦੇ ਨਵੇਂ ਖੇਤਰਾਂ ਦੀ ਤਲਾਸ਼ ਕਰ ਰਹੇ ਹਾਂ।

            Image


ਦੱਸ ਦੇਈਏ ਕਿ ਸਿੰਗਾਪੁਰ ਦੇ ਹਾਈ ਕਮਿਸ਼ਨਰ ਸਾਈਮਨ ਵੋਂਗ ਬੀਤੇ ਦਿਨੀਂ ਸ਼੍ਰੀਨਗਰ ਆਏ ਸਨ, ਜਿਹਨਾਂ ਵਲੋਂ ਭਾਰਤ 'ਚ ਕਸ਼ਮੀਰ ਦੀ ਖ਼ੂਬਸੂਰਤੀ ਦੀ ਤਾਰੀਫ਼ ਕੀਤੀ ਗਈ। ਉਹਨਾਂ ਨੇ ਕਿਹਾ ਹੈ ਕਿ ਉਹ ਸ਼੍ਰੀਨਗਰ 'ਚ ਆ ਕੇ ਬਹੁਤ ਖੁਸ਼ ਹਨ। ਜੰਮੂ-ਕਸ਼ਮੀਰ ਵਿੱਚ ਸ਼ਾਨਦਾਰ ਟਿਕਾਊ ਸੈਰ-ਸਪਾਟਾ ਹੈ।