ਕਿਸਾਨ ਮਜ਼ਦੂਰ ਮੋਰਚਾ ਅਤੇ SKM ਨੇ NIA ਵੱਲੋਂ ਕਿਸਾਨ ਆਗੂਆਂ ਦੇ ਘਰਾਂ ਤੇ ਮਾਰੇ ਗਏ ਛਾਪਿਆਂ ਦੀ ਕੀਤੀ ਸ਼ਖਤ ਨਿਖੇਧੀ

ਕਿਸਾਨ ਮਜ਼ਦੂਰ ਮੋਰਚਾ ਅਤੇ SKM ਨੇ NIA ਵੱਲੋਂ ਕਿਸਾਨ ਆਗੂਆਂ ਦੇ ਘਰਾਂ ਤੇ ਮਾਰੇ ਗਏ ਛਾਪਿਆਂ ਦੀ ਕੀਤੀ ਸ਼ਖਤ ਨਿਖੇਧੀ

ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਾਣਕਾਰੀ ਦਿੰਦਿਆਂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਿੱਥੇ 31 ਅਗਸਤ ਨੂੰ ਸ਼ੰਭੂ, ਖਨੌਰੀ ਅਤੇ ਰਤਨਪੁਰਾ ਰਾਜਸਥਾਨ ’ਤੇ ਮੋਰਚਿਆਂ ਵਿੱਚ ਦਿੱਲੀ ਅੰਦੋਲਨ 2 ਦੇ 200 ਦਿਨ ਪੂਰੇ ਹੋਣ ਵੱਡੇ ਇੱਕਠ ਹੋ ਰਹੇ ਹਨ। ਉਥੇ ਹੀ ਮੋਦੀ ਸਰਕਾਰ ਆਪਣੀ ਕੇਂਦਰੀ ਏਜੰਸੀਆਂ ਦੀ ਨਾਜਾਇਜ਼ ਵਰਤੋਂ ਕਰਦੇ ਹੋਏ ਬੀ ਕੇ ਯੂ ਕ੍ਰਾਂਤੀਕਾਰੀ ਦੀ ਆਗੂ ਬੀਬੀ ਸੁਖਵਿੰਦਰ ਕੌਰ ਦੇ ਘਰ ਐਨਆਈਏ ਨੇ ਸਵੇਰੇ 6 ਵਜੇ ਛਾਪਾ ਮਾਰਿਆ ਗਿਆ ਹੈ। ਉਨ੍ਹਾਂ ਦੇ ਘਰ ਨੂੰ ਸੰਗੀਨ ਅਪਰਾਧੀਆਂ ਵਾਂਗ ਘੇਰਾ ਪਾਇਆ ਗਿਆ।

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਦੋਨਾਂ ਮੋਰਚਿਆਂ ਵੱਲੋਂ ਸਰਕਾਰ ਦੀ ਇਸ ਹਰਕਤ ਦੀ ਨਿਖੇਧੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਛਾਪਿਆ ਦੀ ਟਾਈਮਿੰਗ ਉਸ ਵੇਲੇ ਹੈ ਜਦੋਂ ਮੋਰਚਾ ਲਗਾਤਾਰ ਵਿਸਤਾਰ ਲੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕੰਮ ਇਸ ਲਈ ਕੀਤੇ ਜਾ ਰਹੇ ਹਨ ਤਾਂ ਕਿ ਕਿਸਾਨ ਲੀਡਰਸ਼ਿਪ ਨੂੰ ਡਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਖਿਲਾਫ਼ ਪਹਿਲਾਂ ਖਾਲਿਸਤਾਨ ਦਾ ਠੱਪਾ ਲਾਉਣ ਦਾ ਯਤਨ ਕੀਤਾ ਗਿਆ ਅਤੇ ਹੁਣ ਕੁਝ ਹੋਰ ਠੱਪਾ ਲਾਉਣ ਦਾ ਯਤਨ ਕੀਤਾ ਜਾਵੇਗਾ।

ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬੀਬੀ ਸੁਖਵਿੰਦਰ ਕੌਰ ਦੇ ਪਤੀ ਤੇ ਲੰਬਾ ਸਮਾਂ ਪਹਿਲਾਂ ਕੇਂਦਰ ਵੱਲੋਂ ਯੂ. ਏ. ਪੀ. ਏ. ਲਗਾਇਆ ਗਿਆ, ਜਿਸ ਤੋਂ ਇਹ ਅਦਾਲਤ ’ਚੋਂ ਬਰੀ ਹੋ ਚੁੱਕੇ ਹਨ।ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਦੋਵੇਂ ਮੋਰਚੇ ਸਲਾਹ ਮਸ਼ਵਰਾ ਕਰਕੇ ਕੇਂਦਰ ਨੂੰ ਇਸਦਾ ਜਵਾਬ ਦੇਣਗੇ ਅਤੇ ਅਸੀਂ NIA ਦੇ ਛਾਪਿਆਂ ਤੋਂ ਡਰਨ ਵਾਲੇ ਨਹੀਂ NIA ਦੇ ਛਾਪੇ ਸਾਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਸੰਘਰਸ਼ ਕਰਨ ਤੋਂ ਰੋਕ ਸਕਦੇ। ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅੰਦੋਲਨ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ। ਸਰਵਣ ਸਿੰਘ ਪੰਧੇਰ ਨੇ ਦੇਸ਼ ਦੇ ਕਿਸਾਨਾਂ ਮਜਦੂਰਾਂ ਨੂੰ 31 ਅਗਸਤ ਦੇ ਪ੍ਰੋਗਰਾਮ ਵਿੱਚ ਵਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ।