- Updated: September 15, 2023 02:05 PM
ਭਾਰਤੀ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੇ ਵੀਰਵਾਰ ਨੂੰ ਸਿਆਟਲ ਪੁਲਸ ਨੂੰ ਭਾਰਤੀ ਵਿਦਿਆਰਥਣ ਜਾਹਨਵੀ ਕੰਦੂਲਾ ਦੀ ਦਰਦਨਾਕ ਮੌਤ ਦੀ ਜਾਂਚ ਨੂੰ ਗੰਭੀਰਤਾ ਨਾਲ ਅੱਗੇ ਵਧਾਉਣ ਦੀ ਅਪੀਲ ਕੀਤੀ। 23 ਸਾਲਾ ਜਾਹਨਵੀ ਕੰਦੂਲਾ ਦੀ ਮੌਤ ਦਾ ਮਜ਼ਾਕ ਉਡਾਉਣ ਵਾਲੇ ਸਿਆਟਲ ਪੁਲਸ ਅਧਿਕਾਰੀ ਬਾਰੇ ਕ੍ਰਿਸ਼ਨਾਮੂਰਤੀ ਨੇ ਕਿਹਾ, ''ਜਾਹਨਵੀ ਕੰਦੂਲਾ ਦੀ ਮੌਤ ਇਕ ਭਿਆਨਕ ਤ੍ਰਾਸਦੀ ਸੀ ਅਤੇ ਉਸ ਦੀ ਮੌਤ ਨਾਲ ਹੋਏ ਨੁਕਸਾਨ ਦੀ ਪੂਰਤੀ ਨਹੀਂ ਕੀਤੀ ਜਾ ਸਕਦੀ...ਕਿਸੇ ਨੂੰ ਵੀ ਇਸ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।'
ਤੇਜ਼ ਰਫਤਾਰ ਪੁਲਸ ਕਾਰ ਦੀ ਲਪੇਟ 'ਚ ਆਉਣ ਨਾਲ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਸੀ। ਕ੍ਰਿਸ਼ਣਮੂਰਤੀ ਨੇ ਕਿਹਾ, "ਜਾਹਨਵੀ ਦੀ ਮੌਤ ਬਾਰੇ ਜਾਣਕਾਰੀ ਦੇਣ ਦੌਰਾਨ ਇਕ ਸਿਆਟਲ ਪੁਲਸ ਅਧਿਕਾਰੀ ਵੱਲੋਂ ਉਸ ਦੇ ਜੀਵਨ ਦੀ ਕੀਮਤ 'ਤੇ ਸਵਾਲ ਉਠਾਉਣ ਸਬੰਧੀ ਰਿਕਾਰਡਿੰਗ ਘਿਣਾਉਣੀ ਅਤੇ ਅਸਵੀਕਾਰਯੋਗ ਹੈ। ਮੈਂ ਸਿਆਟਲ ਪੁਲਸ ਵਿਭਾਗ ਨੂੰ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਅਪੀਲ ਕਰਦਾ ਹਾਂ। ”
ਵਾਸ਼ਿੰਗਟਨ ਵਿੱਚ ਉੱਤਰ-ਪੂਰਬੀ ਯੂਨੀਵਰਸਿਟੀ ਵਿੱਚ ਗ੍ਰੈਜੂਏਟ ਵਿਦਿਆਰਥਣ ਜਾਨਵੀ ਨੂੰ 23 ਜਨਵਰੀ 2023 ਦੀ ਰਾਤ ਨੂੰ ਇੱਕ ਪੈਦਲ ਯਾਤਰੀ ਕਰਾਸਿੰਗ 'ਤੇ ਇੱਕ ਪੁਲਸ ਵਾਹਨ ਨੇ ਟੱਕਰ ਮਾਰ ਦਿੱਤੀ ਸੀ। ਡੈਨੀਅਲ ਆਰਡਰਰ ਦਾ ਇੱਕ ਬਾਡੀਕੈਮ ਰਿਕਾਰਡਿੰਗ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਸਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ - ਹਾਂ, ਬਸ ਇੱਕ ਚੈੱਕ ਲਿਖੋ। 11,000 ਅਮਰੀਕੀ ਡਾਲਰ ਦਾ। ਉਹ ਵੈਸੇ ਵੀ 26 ਸਾਲ ਦੀ ਸੀ, ਉਸਦੇ ਜੀਵਨ ਦੀ ਕੀਮਤ ਸੀਮਤ ਸੀ।'