ਹਰਦੀਪ ਨਿੱਝਰ ਦੇ ਕਤਲ ਦੀਆਂ ਤਾਰਾਂ ਰਿਪੁਦਮਨ ਮਲਿਕ ਦੇ ਕਤਲ ਨਾਲ ਜੁੜ ਰਹੀਆਂ

ਹਰਦੀਪ ਨਿੱਝਰ ਦੇ ਕਤਲ ਦੀਆਂ ਤਾਰਾਂ ਰਿਪੁਦਮਨ ਮਲਿਕ ਦੇ ਕਤਲ ਨਾਲ ਜੁੜ ਰਹੀਆਂ

ਪਿਛਲੇ ਸਾਲ ਜੂਨ ਮਹੀਨੇ ਵਿਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਚ ਮਾਰੇ ਗਏ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਖਾਲਿਸਤਾਨੀ ਧੜਿਆਂ ਦੀ ਆਪਸੀ ਰੰਜਿਸ਼ ਦਾ ਖੁਲਾਸਾ ਕਰ ਨ ਵਾਲੇ ਤੱਥ ਸਾਹਮਣੇ ਆ ਰਹੇ ਹਨ। ਨਿੱਝਰ ਦਾ ਕਤਲ 2022 ਵਿਚ ਰਿਪੁਦਮਨ ਸਿੰਘ ਮਲਿਕ ਦੇ ਕਤਲ ਤੋਂ ਬਾਅਦ ਬਦਲੇ ਦੀ ਕਾਰਵਾਈ ਜਾਪ ਰਹੀ ਹੈ।

ਰਿਪੁਦਮਨ ਸਿੰਘ ਮਲਿਕ ਕੈਨੇਡਾ ਵਿਚ 1985 ਵਿਚ ਏਅਰ ਇੰਡੀਆ ਕਨਿਸ਼ਕ ਬੰਬ ਕਾਂਡ ਦਾ ਮੁਲਜ਼ਮ ਸੀ ਅਤੇ ਕੈਨੇਡੀਅਨ ਪੁਲਸ ਵੱਲੋਂ ਜਾਂਚ ਤੋਂ ਬਾਅਦ ਉਸ ਨੂੰ ਕੇਸ ਵਿਚੋਂ ਬਰੀ ਕਰ ਦਿੱਤਾ ਗਿਆ ਸੀ। ਭਾਰਤ ਸਰਕਾਰ ਵੱਲੋਂ ਉਸ ਨੂੰ ਬਲੈਕਲਿਸਟ ਕੀਤਾ ਗਿਆ ਸੀ ਪਰ ਕੁਝ ਸਾਲ ਪਹਿਲਾਂ ਉਸ ਨੂੰ ਕਾਲੀ ਸੂਚੀ ਵਿਚੋਂ ਕੱਢ ਦਿੱਤਾ ਗਿਆ।

ਰਿਪੁਦਮਨ ਸਿੰਘ ਮਲਿਕ ਨੇ ਖਾਲਿਸਤਾਨੀ ਵਿਚਾਰਧਾਰਾ ਨੂੰ ਤਿਆਗ ਕੇ ਖਾਲਿਸਤਾਨੀ ਤੱਤਾਂ ਵਿਰੁੱਧ ਬੋਲਣਾ ਸ਼ੁਰੂ ਕਰ ਦਿੱਤਾ ਸੀ। ਮਲਿਕ ਨੇ ਫਰਵਰੀ 2022 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਵਿਚ ਇਕ ਪੱਤਰ ਵੀ ਲਿਖਿਆ ਸੀ। ਰਿਪੁਦਮਨ ਸਿੰਘ ਮਲਿਕ ਦੀ ਵਿਚਾਰਧਾਰਾ ਵਿਚ ਅਾਈ ਤਬਦੀਲੀ ਕਾਰਨ ਕੈਨੇਡਾ ਦੇ ਕੱਟੜ ਖਾਲਿਸਤਾਨੀ ਉਨ੍ਹਾਂ ਨਾਲ ਨਾਰਾਜ਼ ਸਨ ਅਤੇ ਕੈਨੇਡਾ ਵਿਚ ਖਾਲਿਸਤਾਨੀ ਧੜਿਆਂ ਵਿਚ ਹੀ ਆਪਸੀ ਟਕਰਾਅ ਚੱਲ ਰਿਹਾ ਸੀ।

ਰਿਪੁਦਮਨ ਸਿੰਘ ਮਲਿਕ ਦੀ ਜੁਲਾਈ, 2022 ਵਿਚ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਕੈਨੇਡੀਅਨ ਪੁਲਸ ਨੇ ਟੈਨਰ ਫੋਕਸ ਅਤੇ ਜੋਸ ਲੋਪੇਜ਼ ਨਾਂ ਦੇ ਦੋ ਗੋਰੇ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਕੈਨੇਡੀਅਨ ਪੁਲਸ ਇਸ ਕਤਲ ਦੀ ਪੂਰੀ ਸਾਜ਼ਿਸ਼ ਦਾ ਖੁਲਾਸਾ ਨਹੀਂ ਕਰ ਸਕੀ ਅਤੇ ਨਾ ਹੀ ਇਸ ਕਤਲ ਦੇ ਪਿੱਛੇ ਦੇ ਮਕਸਦ ਦਾ ਅਜੇ ਤੱਕ ਖੁਲਾਸਾ ਕਰ ਸਕੀ ਹੈ। ਹੁਣ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀਆਂ ਤਾਰਾਂ ਇਕ ਵਾਰ ਫਿਰ ਰਿਪੁਦਮਨ ਦੇ ਕਤਲ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ।

ਦਰਅਸਲ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (ਆਰ. ਸੀ. ਐੱਮ. ਪੀ.) ਵੱਲੋਂ ਕਤਲ ਦੇ ਦੋਸ਼ ਵਿਚ ਗ੍ਰਿਫ਼ਤਾਰ ਕਮਲਪ੍ਰੀਤ ਬਾਗੜੀ ਨਕੋਦਰ ਦੇ ਪਿੰਡ ਚੱਕ ਕਲਾਂ ਦਾ ਨਿਵਾਸੀ ਹੈ ਅਤੇ ਰਿਪੁਦਮਨ ਸਿੰਘ ਮਲਿਕ ਦਾ ਸਾਥੀ ਅਜੈਬ ਸਿੰਘ ਬਾਗੜੀ ਵੀ ਇਸੇ ਪਿੰਡ ਦਾ ਰਹਿਣ ਵਾਲਾ ਹੈ। ਇੰਨਾ ਹੀ ਨਹੀਂ ਹਰਦੀਪ ਸਿੰਘ ਨਿੱਝਰ ਦਾ ਸਾਥੀ ਅਤੇ ਵੱਖਵਾਦੀ ਮਨਿੰਦਰ ਸਿੰਘ ਬੋਇਲ ਵੀ ਇਸੇ ਪਿੰਡ ਦਾ ਵਸਨੀਕ ਸੀ। ਉਹ ਸਿੱਖ ਗੁਰਦੁਆਰਾ ਕੌਂਸਲ ਬ੍ਰਿਟਿਸ਼ ਕੋਲੰਬੀਆ ਦਾ ਬੁਲਾਰਾ ਸੀ।

ਨਿੱਝਰ ਦੇ ਕਤਲ ਦੇ ਮਾਮਲੇ ਨੂੰ ਨੇੜਿਓਂ ਦੇਖਣ ਵਾਲੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਸਰਕਾਰ ਨਿੱਝਰ ਦੇ ਕਤਲ ਅਤੇ ਮੁਲਜ਼ਮ ਕਮਲਪ੍ਰੀਤ ਬਾਗੜੀ ਅਤੇ ਅਜਾਇਬ ਸਿੰਘ ਬਾਗੜੀ ਵਿਚਕਾਰ ਸਬੰਧਾਂ ਦੀ ਇਮਾਨਦਾਰੀ ਨਾਲ ਜਾਂਚ ਕਰੇ ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਸਕਦੇ ਹਨ।

ਨਿੱਝਰ ਦੇ ਕਤਲ ਦੇ ਮਾਮਲੇ ਨੂੰ ਨੇੜਿਓਂ ਦੇਖਣ ਵਾਲੇ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਕੈਨੇਡਾ ਦੀ ਸਰਕਾਰ ਨਿੱਝਰ ਦੇ ਕਤਲ ਅਤੇ ਮੁਲਜ਼ਮ ਕਮਲਪ੍ਰੀਤ ਬਾਗੜੀ ਅਤੇ ਅਜਾਇਬ ਸਿੰਘ ਬਾਗੜੀ ਵਿਚਕਾਰ ਸਬੰਧਾਂ ਦੀ ਇਮਾਨਦਾਰੀ ਨਾਲ ਜਾਂਚ ਕਰੇ ਤਾਂ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆ ਸਕਦੇ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਇਸ ਪੂਰੇ ਮਾਮਲੇ ਵਿਚ ਅਜਾਇਬ ਸਿੰਘ ਬਾਗੜੀ ਦੀ ਵੀ ਭੂਮਿਕਾ ਹੋ ਸਕਦੀ ਹੈ ਕਿਉਂਕਿ ਅਜਾਇਬ ਸਿੰਘ ਬਾਗੜੀ ਵੀ ਕਨਿਸ਼ਕ ਬੰਬ ਕਾਂਡ ਦਾ ਮੁਲਜ਼ਮ ਸੀ ਅਤੇ ਰਿਪੁਦਮਨ ਸਿੰਘ ਮਲਿਕ ਦਾ ਕਰੀਬੀ ਸੀ। ਉਹ ਰਿਪੁਦਮਨ ਸਿੰਘ ਦੇ ਕਤਲ ਤੋਂ ਬਾਅਦ ਬਦਲਾ ਲੈਣ ਦੀ ਵੀ ਯੋਜਨਾ ਬਣਾ ਰਿਹਾ ਸੀ। ਅਜਾਇਬ ਸਿੰਘ ਬਾਗੜੀ ਨੂੰ ਵੀ ਸਬੂਤਾਂ ਦੀ ਘਾਟ ਕਾਰਨ ਕਨਿਸ਼ਕ ਬੰਬ ਕੇਸ ਵਿਚ ਬਰੀ ਕਰ ਦਿੱਤਾ ਗਿਆ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡੀਅਨ ਪੁਲਸ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਨਿਰਪੱਖ ਜਾਂਚ ਹੀ ਨਹੀਂ ਕਰਨੀ ਚਾਹੀਦੀ ਸਗੋਂ ਰਿਪੁਦਮਨ ਸਿੰਘ ਮਲਿਕ ਦੇ ਕਤਲ ਦੇ ਕਾਰਨਾਂ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਹਾਲਾਂਕਿ ਕੈਨੇਡੀਅਨ ਪੁਲਸ ਨੇ ਮਲਿਕ ਦੇ ਕਤਲ ਲਈ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਇਸ ਮਾਮਲੇ ਦੀ ਪੂਰੀ ਸੱਚਾਈ ਸਾਹਮਣੇ ਆਉਣੀ ਬਾਕੀ ਹੈ ਅਤੇ ਜਦੋਂ ਇਹ ਪੂਰੀ ਸੱਚਾਈ ਸਾਹਮਣੇ ਆ ਜਾਵੇਗੀ ਤਾਂ ਕੈਨੇਡਾ ਵਿਚਲੇ ਖਾਲਿਸਤਾਨੀ ਧੜਿਆਂ ਵਿਚਲੀ ਲੜਾਈ ਦੀਆਂ ਪਰਤਾਂ ਵੀ ਖੁੱਲ੍ਹਦੀਆਂ ਜਾਣਗੀਆਂ।

ਵਰਨਣਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਆਪਣੇ ਦੇਸ਼ ਦੀ ਸੰਸਦ ਵਿਚ ਖੜ੍ਹੇ ਹੋ ਕੇ ਇਸ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ, ਹਾਲਾਂਕਿ ਆਰ.ਸੀ.ਐੱਮ.ਪੀ. ਪੁਲਸ ਇਨ੍ਹਾਂ ਦੋਸ਼ਾਂ ਦੇ 10 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਟਰੂਡੋ ਦੇ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕੀ ਹੈ ਅਤੇ ਹੁਣ ਤੱਕ ਇਸ ਮਾਮਲੇ ਵਿਚ ਭਾਰਤ ਦੀ ਭੂਮਿਕਾ ਕਿਸੇ ਵੀ ਤਰ੍ਹਾਂ ਸਾਹਮਣੇ ਨਹੀਂ ਆਈ ਹੈ।

ਮੰਨਿਆ ਜਾ ਰਿਹਾ ਹੈ ਕਿ ਜਸਟਿਨ ਟਰੂਡੋ ਨੇ ਕੈਨੇਡਾ ਵਿਚ ਖਾਲਿਸਤਾਨੀ ਵੋਟਾਂ ਹਾਸਲ ਕਰਨ ਅਤੇ ਖਾਲਿਸਤਾਨੀ ਵਿਚਾਰਧਾਰਾ ਵਾਲੇ ਐੱਨ.ਡੀ.ਪੀ.ਦੇ ਪ੍ਰਧਾਨ ਜਗਮੀਤ ਸਿੰਘ ਨੂੰ ਸਮਰਥਨ ਜਾਰੀ ਰੱਖਣ ਲਈ ਭਾਰਤ ’ਤੇ ਇਹ ਦੋਸ਼ ਮੜ੍ਹੇ ਸਨ।