ਏਅਰਥਿੰਗਜ਼ ਮਾਸਟਰਜ਼ ਸ਼ਤਰੰਜ ਜੇਤੂ ਬਣਿਆ ਮੈਗਨਸ ਕਾਰਲਸਨ। 

 ਏਅਰਥਿੰਗਜ਼ ਮਾਸਟਰਜ਼ ਸ਼ਤਰੰਜ ਜੇਤੂ ਬਣਿਆ ਮੈਗਨਸ ਕਾਰਲਸਨ। 

ਚੈਂਪੀਅਨ ਸ਼ਤਰੰਜ ਟੂਰ 2023 ਦਾ ਪਹਿਲਾ ਪੜਾਅ ਏਅਰਥਿੰਗ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਆਖ਼ਰਕਾਰ ਮੌਜੂਦਾ ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਜਿੱਤ ਲਿਆ ਹੈ। ਕਾਰਲਸਨ ਨੇ ਇੱਕ ਵਾਰ ਫਿਰ ਗ੍ਰੈਂਡ ਫਾਈਨਲ ਵਿੱਚ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੂੰ ਹਰਾਇਆ। ਦੋਵਾਂ ਵਿਚਕਾਰ ਹੋਏ ਚਾਰ ਰੈਪਿਡ ਮੁਕਾਬਲੇ 2.5-1.5 ਨਾਲ ਕਾਰਲਸਨ ਦੇ ਪੱਖ 'ਚ ਸਮਾਪਤ ਹੋਏ।

ਕਾਰਲਸਨ ਨੇ ਪਹਿਲਾਂ ਹੀ ਰੈਪਿਡ 'ਚ ਸਫੈਦ ਮੋਹਰਿਆਂ ਨਾਲ ਜਿੱਤ ਦਰਜ ਕਰਦੇ ਹੋਏ ਕੇ 1-0 ਦੀ ਲੀਡ ਲੈ ਲਈ ਅਤੇ ਫਿਰ ਬਾਕੀ ਤਿੰਨ ਮੈਚ ਡਰਾਅ ਕਰਕੇ ਖਿਤਾਬ ਜਿੱਤ ਲਿਆ। ਇਸ ਵਾਰ, ਚੈਂਪੀਅਨ ਸ਼ਤਰੰਜ ਟੂਰ ਵਿੱਚ ਬਦਲਾਅ ਦੇ ਹਿੱਸੇ ਵਜੋਂ, ਇੱਕ ਵਾਰ ਹਾਰਨ ਵਾਲੇ ਖਿਡਾਰੀਆਂ ਕੋਲ ਗ੍ਰੈਂਡ ਫਾਈਨਲ ਵਿੱਚ ਥਾਂ ਬਣਾਉਣ ਦਾ ਇੱਕ ਹੋਰ ਮੌਕਾ ਸੀ। ਕਾਰਲਸਨ ਨੇ ਗ੍ਰੈਂਡ ਫਾਈਨਲ ਦੇ ਪਹਿਲੇ ਕੁਆਰਟਰ ਫਾਈਨਲ ਵਿੱਚ ਰੂਸ ਦੇ ਅਲੈਕਸੀ ਸਰਾਨਾ ਨੂੰ, ਸੈਮੀ ਫਾਈਨਲ ਵਿੱਚ ਭਾਰਤ ਦੇ ਅਰਜੁਨ ਐਰਿਗਾਸੀ ਅਤੇ ਫਾਈਨਲ ਵਿੱਚ ਨਾਕਾਮੁਰਾ ਨੂੰ ਹਰਾਇਆ ਸੀ।