ਗੋਲਡ ਮੈਡਲ ਤੇ ਸ਼ੁੱਭਦੀਪ ਮਮਤਾ ਐਵਾਰਡ ਨਾਲ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਕੀਤਾ ਗਿਆ ਸਨਮਾਨ। 

ਗੋਲਡ ਮੈਡਲ ਤੇ ਸ਼ੁੱਭਦੀਪ ਮਮਤਾ ਐਵਾਰਡ ਨਾਲ ਮੂਸੇਵਾਲਾ ਦੀ ਮਾਤਾ ਚਰਨ ਕੌਰ ਦਾ ਕੀਤਾ ਗਿਆ ਸਨਮਾਨ। 

ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਮਲਕੀਤ ਸਿੰਘ ਦਾਖਾ ਦੀ ਅਗਵਾਈ ਹੇਠ ਸਮੂਹ ਅਹੁਦੇਦਾਰਾਂ ਨੇ ਪਿੰਡ ਮੂਸਾ ਵਿਖੇ ਪਹੁੰਚ ਕੇ ਸਿੱਧੂ ਮੂਸੇਵਾਲਾ ਦੀ ਮਾਤਾ ਦਾ ਗੋਲਡ ਮੈਡਲ ਅਤੇ ਸ਼ੁੱਭਦੀਪ ਮਮਤਾ ਐਵਾਰਡ ਨਾਲ ਸਨਮਾਨ ਕੀਤਾ। ਇਸ ਮੌਕੇ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਉਹ ਹੀਰਾ ਸੀ, ਜਿਸਨੇ ਪੂਰੀ ਦੁਨੀਆ ਵਿਚ ਮਾਨਸਾ ਜ਼ਿਲ੍ਹੇ ਅਤੇ ਪੂਰੇ ਪੰਜਾਬ ਦਾ ਨਾਂ ਚਮਕਾਇਆ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਝੰਡਾ ਪੂਰੀ ਦੁਨੀਆ ’ਚ ਬੁਲੰਦ ਕਰ ਕੇ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਹੈ।

                               Image

ਉਨ੍ਹਾਂ ਆਖਿਆ ਕਿ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਵੱਲੋਂ ਅਸੀਂ ਉਸ ਸਪੂਤ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਮੂਸਾ ਨੂੰ ਸ਼ਖ਼ਸ਼ੀਅਤ ਅਤੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਗੋਲਡ ਮੈਡਲ ਅਤੇ ਸ਼ੁੱਭਦੀਪ ਮਮਤਾ ਐਵਾਰਡ ਨਾਲ ਸਨਮਾਨ ਕਰਦੇ ਹੋਏ ਮਾਣ ਮਹਿਸੂਸ ਕਰਦੇ ਹਾਂ। ਉਨ੍ਹਾਂ ਮੂਸੇਵਾਲਾ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਮੇਸ਼ਾ ਪਰਿਵਾਰ ਦੇ ਨਾਲ ਖੜ੍ਹੇ ਰਹਿਣਗੇ ਅਤੇ ਜਿੱਥੇ ਵੀ ਪਰਿਵਾਰ ਉਨ੍ਹਾਂ ਨੂੰ ਯਾਦ ਕਰੇਗਾ, ਉੱਥੇ ਹਾਜ਼ਰ ਹੋ ਜਾਣਗੇ। ਇਸ ਮੌਕੇ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ, ਪਿਤਾ ਬਲਕੌਰ ਸਿੰਘ ਨੇ ਸਮੂਹ ਮੰਚ ਮੈਂਬਰਾਂ ਦਾ ਧੰਨਵਾਦ ਕੀਤਾ।