- Updated: August 14, 2024 12:51 PM
ਅਕਾਲੀ ਦਲ ਨੂੰ ਇਸ ਵੇਲੇ ਬਹੁਤ ਵੱਡਾ ਝਟਕਾ ਲ਼ੱਗਿਆ ਹੈ। ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਆਪ 'ਚ ਸ਼ਾਮਲ ਹੋ ਗਏ ਹਨ। ਡਾ. ਸੁਖਵਿੰਦਰ ਸੁੱਖੀ ਜਲੰਧਰ ਦੀ ਜ਼ਿਮਨੀ ਚੋਣਾਂ ਚ ਅਕਾਲੀ ਦਲ ਤੋਂ ਚੋਣ ਲੜੇ ਸਨ। ਅਕਾਲੀ ਦਲ ਦੇ ਸਿਰਫ 3 ਹੀ ਵਿਧਾਇਕ ਸਨ। ਹੁਣ ਸੁਖਵਿੰਦਰ ਸੁੱਖੀ ਦੇ ਆਪ ਵਿਚ ਜਾਣ ਤੋਂ ਬਾਅਦ ਅਕਾਲੀ ਦਲ ਕੋਲ ਸਿਰਫ 2 ਵਿਧਾਇਕ ਹੀ ਰਹਿ ਗਏ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵਿੰਦਰ ਸੁੱਖੀ ਦਾ ਪਾਰਟੀ ਵਿਚ ਸਵਾਗਤ ਕੀਤਾ। ਮਾਨ ਨੇ ਕਿਹਾ ਕਿ ਸੁੱਖੀ ਦੇ ਆਪ 'ਚ ਸ਼ਾਮਲ ਹੋਣ ਨਾਲ ਪਾਰਟੀ ਮਜ਼ਬੂਤ ਹੋਵਗੀ। ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਸਕੱਤਰ ਜਨਰਲ ਡਾ. ਸੰਦੀਪ ਪਾਠਕ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ 'ਚ ਆਮ ਆਦਮੀ ਹਨ ਜਦਕਿ ਦੂਜੀਆਂ ਪਾਰਟੀਆਂ 'ਚ ਭਾਈ-ਭਤੀਜਾਵਾਦ ਭਾਰੂ ਹੈ। ਉਹ ਛੋਟੀ ਰਾਜਨੀਤੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਿੱਖਿਆ ਤੇ ਸਿਹਤ 'ਆਪ' ਦੀ ਤਰਜੀਹ ਹਨ। 158 ਬੱਚਿਆਂ ਨੇ ਜੇਈ ਦੀ ਪ੍ਰੀਖਿਆ ਪਾਸ ਕੀਤੀ ਹੈ।
ਇਸ ਮੌਕੇ ਡਾ. ਸੁੱਖੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਨੂੰ ਉਸ ਵਕਤ ਜੁਆਇਨ ਕਰਵਾਇਆ ਹੈ ਜਦੋਂ ਪਾਰਟੀ ਕੋਲ ਪਹਿਲਾਂ ਹੀ 90 ਵਿਧਾਇਕ ਹਨ। ਉਨ੍ਹਾਂ ਨਵਾਂਸ਼ਹਿਰ 'ਚ ਮੈਡੀਕਲ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ। ਪਾਰਟੀ 'ਚ ਰਹਿੰਦਿਆਂ ਜਨਤਾ ਪ੍ਰਤੀ ਵਫਾਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੂਰਾ ਮਾਣ ਦਿੱਤਾ ਪਰ ਬੰਗਾ ਹਲਕਾ ਨੂੰ ਅਣਗੌਲਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪ 'ਚ ਹਲਕੇ ਦੇ ਵਿਕਾਸ ਲਈ ਸ਼ਾਮਲ ਹੋਏ ਹਨ।