ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਚੌਥਾ ਗੀਤ ‘ਚੋਰਨੀ’ ਹੋਇਆ ਰਿਲੀਜ਼

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਚੌਥਾ ਗੀਤ ‘ਚੋਰਨੀ’ ਹੋਇਆ ਰਿਲੀਜ਼

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਚੌਥਾ ਗੀਤ ‘ਚੋਰਨੀ’ ਅੱਜ ਰਿਲੀਜ਼ ਹੋ ਗਿਆ ਹੈ। ਇਸ ਦਾ ਆਡੀਓ ਸ਼ਾਮ 5 ਵਜੇ ਜਾਰੀ ਕੀਤਾ ਗਿਆ। ਵੀਡੀਓ ਕੱਲ੍ਹ ਸਵੇਰੇ ਜਾਰੀ ਕੀਤੀ ਜਾਵੇਗੀ। ਰੈਪਰ ਡਿਵਾਈਨ (DIVINE) ਨੇ ਇੰਸਟਾਗ੍ਰਾਮ ‘ਤੇ ਇਸ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਲਿਖਿਆ- “ਦਿਲ ਤੋਂ..ਇਹ ਸਪੈਸ਼ਲ਼ ਸਾਂਗ ਏ ਮੇਰੇ ਲਈ।” ਉਸ ਨੇ ਮੂਸੇਵਾਲਾ ਨਾਲ ਆਪਣੀ ਫੋਟੋ ਵੀ ਸ਼ੇਅਰ ਕੀਤੀ ਹੈ।

ਮੂਸੇਵਾਲਾ ਦੇ ਗੀਤ ਨੂੰ ਲੈ ਕੇ ਉਨ੍ਹਾਂ ਦੇ ਸਮਰਥਕਾਂ ‘ਚ ਕਾਫੀ ਉਤਸ਼ਾਹ ਹੈ। ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਗੀਤ ਐਸਵਾਈਐਲ, ਵਾਰ ਅਤੇ ਮੇਰਾ ਨਾ ਪ੍ਰਸ਼ੰਸਕਾਂ ਵਿੱਚ ਆ ਗਏ ਹਨ। ਵਿਵਾਦਾਂ ‘ਚ ਘਿਰ ਜਾਣ ਤੋਂ ਬਾਅਦ ਸਰਕਾਰ ਨੇ SYL ਗੀਤ ‘ਤੇ ਪਾਬੰਦੀ ਲਗਾ ਦਿੱਤੀ ਸੀ। ਮੂਸੇਵਾਲਾ ਦਾ ਤੀਜਾ ਗੀਤ ‘ਮੇਰਾ ਨਾਂ’ 7 ਅਪ੍ਰੈਲ 2023 ਨੂੰ ਲਾਂਚ ਹੋਇਆ ਸੀ। ਜਿਸ ਨੂੰ ਇੱਕ ਘੰਟੇ ਵਿੱਚ 20 ਲੱਖ ਵਿਊਜ਼ ਮਿਲੇ ਅਤੇ ਗੀਤ ਨੂੰ 7 ਲੱਖ ਲੋਕਾਂ ਨੇ ਪਸੰਦ ਕੀਤਾ ਅਤੇ 1.5 ਲੱਖ ਕਮੈਂਟਸ ਆਏ।

ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਵੱਲੋਂ ਬੋਲ ਦਿੱਤੇ ਗਏ ਸਨ। ਮੂਸੇਵਾਲਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ 40 ਤੋਂ 45 ਗੀਤ ਪੈਂਡਿੰਗ ਹਨ, ਜਿਨ੍ਹਾਂ ਨੂੰ ਹੌਲੀ-ਹੌਲੀ ਉਨ੍ਹਾਂ ਦੇ ਪ੍ਰਸ਼ੰਸਕਾਂ ਵਿਚਕਾਰ ਲਿਆਂਦਾ ਜਾਵੇਗਾ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ 23 ਜੂਨ ਨੂੰ SYL ਗੀਤ ਰਿਲੀਜ਼ ਹੋਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ। ਗੀਤ ਨੂੰ 72 ਘੰਟਿਆਂ ਵਿੱਚ 27 ਮਿਲੀਅਨ ਵਿਊਜ਼ ਮਿਲ ਚੁੱਕੇ ਹਨ, ਜਿਸ ਤੋਂ ਬਾਅਦ ਇਸ ਗੀਤ ਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ।

SYL ਮੁੱਦਾ ਅਜੇ ਵੀ ਪੰਜਾਬ ਅਤੇ ਹਰਿਆਣਾ ਦਰਮਿਆਨ ਤਣਾਅ ਪੈਦਾ ਕਰ ਰਿਹਾ ਹੈ। ਇਸ ਗੀਤ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਵੀ ਸੁਰਖੀਆਂ ਵਿੱਚ ਆ ਗਿਆ। ਜਟਾਣਾ ਨੇ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦਰਮਿਆਨ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਦੇ ਕੰਮ ਵਿੱਚ ਲੱਗੇ ਦੋ ਅਧਿਕਾਰੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।