ਅੱਠ ਸੂਬਿਆਂ ''ਚ NIA ਦੀ ਛਾਪੇਮਾਰੀ, ਖਾਲਿਸਤਾਨੀ ਅੱਤਵਾਦੀ-ਗੈਂਗਸਟਰ ਨੈੱਟਵਰਕ ਦਾ ਪਰਦਾਫਾਸ਼; ਗੈਂਗਸਟਰਾਂ ਲਾਰੈਂਸ ‘ਦੇ 6 ਸਾਥੀ ਗ੍ਰਿਫਤਾਰ

ਅੱਠ ਸੂਬਿਆਂ ''ਚ NIA ਦੀ ਛਾਪੇਮਾਰੀ, ਖਾਲਿਸਤਾਨੀ ਅੱਤਵਾਦੀ-ਗੈਂਗਸਟਰ ਨੈੱਟਵਰਕ ਦਾ ਪਰਦਾਫਾਸ਼; ਗੈਂਗਸਟਰਾਂ ਲਾਰੈਂਸ ‘ਦੇ 6 ਸਾਥੀ ਗ੍ਰਿਫਤਾਰ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਖਾਲਿਸਤਾਨੀ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਦੇ ਨੈੱਟਵਰਕ ਨੂੰ ਕਰਾਰਾ ਝਟਕਾ ਦਿੱਤਾ ਹੈ। NIA ਨੇ ਖਾਲਿਸਤਾਨੀ ਅਤੇ ਗੈਂਗਸਟਰ ਨੈੱਟਵਰਕ ਦਾ ਕੀਤਾ ਪਰਦਾਫਾਸ਼। NIA ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਗੋਲਡੀ ਬਰਾੜ ਲਈ ਕੰਮ ਕਰ ਰਹੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। NIA ਹੁਣ ਇਸ ਮਾਮਲੇ 'ਚ ਅਗਲੀ ਕਾਰਵਾਈ ਕਰ ਰਹੀ ਹੈ।

NIA ਨੇ 76 ਥਾਵਾਂ 'ਤੇ ਛਾਪੇਮਾਰੀ ਕੀਤੀ

ਐਨਆਈਏ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਲੱਕੀ ਖੋਖਰ, ਲਖਵੀਰ ਸਿੰਘ, ਹਰਪ੍ਰੀਤ, ਦਲੀਪ ਬਿਸ਼ਨੋਈ, ਸੁਰਿੰਦਰ ਅਤੇ ਹਰੀ ਓਮ ਸ਼ਾਮਲ ਹਨ। ਦੱਸ ਦੇਈਏ ਕਿ NIA ਨੇ ਮੰਗਲਵਾਰ ਨੂੰ 8 ਰਾਜਾਂ ਦੇ 76 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਏਜੰਸੀ ਨੇ ਪੰਜਾਬ, ਹਰਿਆਣਾ, ਦਿੱਲੀ, ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਕਾਰਵਾਈ ਕੀਤੀ।

ਹਥਿਆਰ ਅਤੇ ਨਕਦੀ ਬਰਾਮਦ

ਸਤੰਬਰ ਦੇ ਪਹਿਲੇ ਹਫ਼ਤੇ ਤਿੰਨ ਐਫਆਈਆਰ ਦਰਜ ਕਰਨ ਤੋਂ ਬਾਅਦ ਐਨਆਈਏ ਦੀ ਇਹ ਪੰਜਵੀਂ ਛਾਪੇਮਾਰੀ ਸੀ। ਇਸ ਸਮੇਂ ਦੌਰਾਨ ਏਜੰਸੀ ਨੇ ਵੱਡੀ ਗਿਣਤੀ ਵਿੱਚ ਡਿਜੀਟਲ ਉਪਕਰਣ, ਕਾਰਤੂਸ, ਨੌਂ ਪਿਸਤੌਲਾਂ ਅਤੇ ਰਾਈਫਲਾਂ ਦੇ ਨਾਲ-ਨਾਲ 2.3 ਕਰੋੜ ਦੀ ਨਕਦੀ ਬਰਾਮਦ ਕੀਤੀ ਹੈ। ਐਨਆਈਏ ਵੱਲੋਂ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਤੋਂ ਪੁੱਛਗਿੱਛ ਅਤੇ ਪਹਿਲਾਂ ਮਿਲੇ ਸਬੂਤਾਂ ਦੇ ਆਧਾਰ ’ਤੇ ਛਾਪੇਮਾਰੀ ਦਾ ਫੈਸਲਾ ਕੀਤਾ ਗਿਆ ਸੀ।

ਹਵਾਲਾ ਆਪਰੇਟਰ ਨਿਸ਼ਾਨੇ 'ਤੇ

NIA ਨੇ ਮੰਗਲਵਾਰ ਨੂੰ ਹਵਾਲਾ ਸੰਚਾਲਕਾਂ ਨੂੰ ਨਿਸ਼ਾਨਾ ਬਣਾਇਆ ਜੋ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਦੇ ਹਨ ਅਤੇ ਛਾਪੇਮਾਰੀ ਦੌਰਾਨ ਉਨ੍ਹਾਂ ਦੀ ਮਦਦ ਕਰਦੇ ਹਨ। ਪੰਜਾਬ ਵਿੱਚ ਮੁਕਤਸਰ ਦੇ ਲਖਬੀਰ ਸਿੰਘ, ਅਬੋਹਰ ਦੇ ਨਰੇਸ਼ ਸਮੇਤ ਕਈ ਕਬੱਡੀ ਖਿਡਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਐਨਆਈਏ ਮੁਤਾਬਕ ਇਹ ਲੋਕ ਕੌਮਾਂਤਰੀ ਕਬੱਡੀ ਖਿਡਾਰੀ ਸੰਦੀਪ ਨਾਗਪਾਲ ਅੰਬੀਆ ਅਤੇ ਮਹਾਰਾਸ਼ਟਰ ਦੇ ਬਿਲਡਰ ਸੰਜੇ ਬਿਆਨੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਸਨ। ਇਨ੍ਹਾਂ ਦੋਵਾਂ ਦਾ ਪਿਛਲੇ ਸਾਲ ਪੰਜਾਬ ਵਿੱਚ ਕਤਲ ਕਰ ਦਿੱਤਾ ਗਿਆ ਸੀ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੂੰ ਮਾਰਨ ਦੀ ਸਾਜ਼ਿਸ਼ ਕਈ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਨੇ ਰਚੀ ਸੀ।