122 ਕਰੋੜ ਰੁਪਏ ‘ਚ ਵਿਕਿਆ ਕਾਰ ਦਾ ਨੰਬਰ, ਬੋਲੀ ਲਗਾਉਣ ਵਾਲੇ ਨੇ ਲੁਕਾਈ ਆਪਣੀ ਪਛਾਣ

122 ਕਰੋੜ ਰੁਪਏ ‘ਚ ਵਿਕਿਆ ਕਾਰ ਦਾ ਨੰਬਰ, ਬੋਲੀ ਲਗਾਉਣ ਵਾਲੇ ਨੇ ਲੁਕਾਈ ਆਪਣੀ ਪਛਾਣ

ਕਿਸੇ ਵੀ ਵਾਹਨ ਦੀ ਪਛਾਣ ਉਸ ਦੀ ਨੰਬਰ ਪਲੇਟ ਵੀ ਹੁੰਦੀ ਹੈ। ਲੋਕ ਆਪਣੀ ਪਸੰਦ ਦੀ ਨੰਬਰ ਪਲੇਟ ਪਾਉਣ ਲਈ ਵਾਧੂ ਭੁਗਤਾਨ ਕਰਨ ਨੂੰ ਵੀ ਤਿਆਰ ਰਹਿੰਦੇ ਹਨ ਪਰ ਤੁਸੀਂ ਕਦੇ ਇਹ ਨਹੀਂ ਸੁਣਿਆ ਹੋਵੇਗਾ ਕਿ ਕਿਸੇ ਨੰਬਰ ਪਲੇਟ ਦੀ ਕੀਮਤ ਕਰੋੜਾਂ ਵਿਚ ਹੋਵੇ।

ਦੁਬਈ ਵਿਚ ਕਈ ਨੰਬਰਾਂ ਦੀ ਨੀਲਾਮੀ ਕੀਤੀ ਗਈ ਹੈ। ਇਸ ਵਿਚ ਸਭ ਤੋਂ ਮਹਿੰਗੇ ਰੇਟ ਵਿਚ ਵਿਕਣ ਵਾਲੀ ਨੰਬਰ ਪਲੇਟ ਦੇ ਰੇਟ 55 ਮਿਲੀਅਨ ਦਿਰਹਮ ਯਾਨੀ ਲਗਭਗ 122 ਕਰੋੜ ਰੁਪਏ ਹੈ। ਸ਼ਨੀਵਾਰ ਰਾਤ ਇਨ੍ਹਾਂ ਨੰਬਰਾਂ ਦੀ ਨੀਲਾਮੀ ਕੀਤੀ ਗਈ। ਇਸ ਨੰਬਰ ਪਲੇਟ ਦੀ ਬੋਲੀ 1.5 ਕਰੋੜ ਦਿਰਹਮ ਤੋਂ ਸ਼ੁਰੂ ਹੋਈ ਸੀ।

ਥੋੜ੍ਹੀ ਦੀ ਦੇਰ ਵਿਚ 3.5 ਕਰੋੜ ਦਿਰਹਮ ਤੱਕ ਦੀ ਬੋਲੀ ਲੱਗ ਗਈ। ਇਸ ਦੇ ਬਾਅਦ ਥੋੜ੍ਹੀ ਰੁਕਾਵਟ ਦੇ ਬਾਅਦ ਇਸ ਨੂੰ 5.5 ਕਰੋੜ ਦਿਰਹਮ ਯਾਨੀ 1,22,61,44,700 ‘ਤੇ ਫਾਈਨਲ ਕੀਤਾ ਗਿਆ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬੋਲੀ ਕਿਸ ਨੇ ਲਗਾਈ ਹੈ। ਦਰਅਸਲ ਬੋਲੀ ਲਗਾਉਣ ਵਾਲੇ ਸ਼ਖਸ ਨੇ ਆਪਣੀ ਪਛਾਣ ਗੁਪਤ ਰੱਖਣ ਨੂੰ ਕਿਹਾ ਸੀ। ਇੰਨਾ ਹੀ ਪਤਾ ਲੱਗ ਸਕਿਆ ਕਿ ਉਹ ਸ਼ਖਸ ਪੈਨਲ 7 ਵਿਚ ਸੀ। ਬੋਰਡ ‘ਤੇ ਵੀ ਪੀ7 ਦੇ ਨਾਂ ਤੋਂ ਹੀ ਬੋਲੀ ਦਿਖਾਈ ਗਈ।