''ਆਪ'' ਦਾ ਪੰਜਾਬ ''ਚ ਵੱਡਾ ਐਲਾਨ, ਭਲਕੇ CM ਮਾਨ ਸਣੇ ਭੁੱਖ-ਹੜਤਾਲ ''ਤੇ ਬੈਠਣਗੇ ਮੰਤਰੀ ਤੇ ਵਿਧਾਇਕ

''ਆਪ'' ਦਾ ਪੰਜਾਬ ''ਚ ਵੱਡਾ ਐਲਾਨ, ਭਲਕੇ CM ਮਾਨ ਸਣੇ ਭੁੱਖ-ਹੜਤਾਲ ''ਤੇ ਬੈਠਣਗੇ ਮੰਤਰੀ ਤੇ ਵਿਧਾਇਕ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਆਮ ਆਦਮੀ ਪਾਰਟੀ ਪੰਜਾਬ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਆਮ ਆਦਮੀ ਪਾਰਟੀ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਭਲਕੇ ਮਤਲਬ ਕਿ ਐਤਵਾਰ ਨੂੰ ਪੂਰੇ ਪੰਜਾਬ 'ਚ ਸਮੂਹਿਕ ਭੁੱਖ-ਹੜਤਾਲ ਕਰੇਗੀ। ਇਹ ਭੁੱਖ-ਹੜਤਾਲ ਇਕ ਦਿਨ ਦੀ ਹੋਵੇਗੀ।

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਖਟਕੜ ਕਲਾਂ ਵਿਖੇ ਪੁੱਜਣਗੇ ਅਤੇ ਸਾਰੇ ਵਿਧਾਇਕ ਅਤੇ ਮੰਤਰੀ ਇਸ ਭੁੱਖ-ਹੜਤਾਲ 'ਚ ਸ਼ਾਮਲ ਹੋਣਗੇ। ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਆਗੂ ਦਿਨੇਸ਼ ਚੱਢਾ, ਬਿਕਰਮਜੀਤ ਪਾਸੀ ਅਤੇ ਹਸੁਖਇੰਦਰ ਸਿੰਘ ਬੱਬੀ ਬਾਦਲ ਨੇ ਐਲਾਨ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਖਟਕੜ ਕਲਾਂ ਵਿਖੇ ਭਲਕੇ 11 ਵਜੇ ਭੁੱਖ-ਹੜਤਾਲ ਕੀਤੀ ਜਾਵੇਗੀ।

ਜਿਸ 'ਚ ਮੁੱਖ ਮੰਤਰੀ ਮਾਨ ਸਣੇ ਸਾਰੇ ਮੰਤਰੀ ਅਤੇ ਵਿਧਾਇਕ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ 'ਚ ਜ਼ਿਲ੍ਹਾ ਦਫ਼ਤਰਾਂ 'ਚ ਇਹ ਭੁੱਖ-ਹੜਤਾਲ ਕੀਤੀ ਜਾਵੇਗੀ।