ਬਿਹਾਰ ਦੇ ਸਾਬਕਾ CM ਲਾਲੂ ਯਾਦਵ ਵਿਰੁਧ ਜਾਰੀ ਹੋਇਆ ''ਸਥਾਈ ਗ੍ਰਿਫਤਾਰੀ ਵਾਰੰਟ''

   ਬਿਹਾਰ ਦੇ ਸਾਬਕਾ CM ਲਾਲੂ ਯਾਦਵ ਵਿਰੁਧ ਜਾਰੀ ਹੋਇਆ ''ਸਥਾਈ ਗ੍ਰਿਫਤਾਰੀ ਵਾਰੰਟ''

ਮੱਧ ਪ੍ਰਦੇਸ਼ ਦੇ ਗਵਾਲੀਅਰ ਦੀ ਇਕ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਖ਼ਿਲਾਫ਼ 1995-97 'ਚ ਕਥਿਤ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਖਰੀਦ ਦੇ ਮਾਮਲੇ 'ਚ 'ਸਥਾਈ ਗ੍ਰਿਫਤਾਰੀ ਵਾਰੰਟ' ਜਾਰੀ ਕੀਤਾ ਹੈ।ਵਿਸ਼ੇਸ਼ ਸਰਕਾਰੀ ਵਕੀਲ ਅਭਿਸ਼ੇਕ ਮਹਿਰੋਤਰਾ ਨੇ ਸਮਾਚਾਰ ਏਜੰਸੀ ਨੂੰ ਦਸਿਆ ਕਿ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਸਬੰਧਤ ਵਿਸ਼ੇਸ਼ ਅਦਾਲਤ ਦੇ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ (ਜੇਐਮਐਫਸੀ) ਮਹਿੰਦਰ ਸੈਣੀ ਨੇ ਲਾਲੂ ਯਾਦਵ ਖ਼ਿਲਾਫ਼ ‘ਸਥਾਈ ਵਾਰੰਟ’ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ, “ਇਹ ਮਾਮਲਾ 1995-97 ਦਾ ਹੈ, ਜੋ ਇਥੇ ਇਕ ਅਧਿਕਾਰਤ ਡੀਲਰ ਤੋਂ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਖਰੀਦੇ ਗਏ ਹਥਿਆਰਾਂ ਨਾਲ ਸਬੰਧਤ ਹੈ। ਇੰਦਰਗੰਜ ਥਾਣੇ ਵਿਚ ਦਰਜ ਇਸ ਮਾਮਲੇ ਵਿਚ 23 ਮੁਲਜ਼ਮ ਸਨ ਅਤੇ ਇਨ੍ਹਾਂ ਸਾਰਿਆਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿਤੀ ਗਈ ਹੈ। ਇਨ੍ਹਾਂ ਵਿਚੋਂ ਯਾਦਵ ਨੂੰ ਭਗੌੜਾ ਕਰਾਰ ਦਿਤਾ ਗਿਆ ਹੈ”। ਇਸਤਗਾਸਾ ਪੱਖ ਅਨੁਸਾਰ, ‘ਸਥਾਈ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ ਕਿਉਂਕਿ ਰਾਸ਼ਟਰੀ ਜਨਤਾ ਦਲ ਆਗੂ ਵਲੋਂ ਅਦਾਲਤ ਸਾਹਮਣੇ ਕੋਈ ਵੀ ਪੇਸ਼ ਨਹੀਂ ਹੋਇਆ’’