- Updated: July 17, 2025 06:40 PM
ਪ੍ਰਵਾਸੀ ਭਾਰਤੀਆਂ ਲਈ ਸਿੰਗਾਪੁਰ ਤੋਂ ਪੈਸਾ ਭੇਜਣਾ ਹੁਣ ਹੋਰ ਆਸਾਨ ਹੋ ਜਾਵੇਗਾ। ਰਾਸ਼ਟਰੀ ਭੁਗਤਾਨ ਨਿਗਮ ਲਿਮਟਿਡ (ਐੱਨ. ਪੀ. ਸੀ. ਆਈ.) ਦੀ ਅੰਤਰਰਾਸ਼ਟਰੀ ਬ੍ਰਾਂਚ ਨੇ ਰੈਮੀਟੈਂਸ ਨੈੱਟਵਰਕ ‘ਯੂ. ਪੀ. ਆਈ.- ਪੇਨਾਓ’ ਨਾਲ 13 ਹੋਰ ਬੈਂਕਾਂ ਨੂੰ ਜੋੜਿਆ ਹੈ।
ਏ. ਪੀ. ਸੀ. ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ ਨੇ ਦੱਸਿਆ ਕਿ ਨਵੇਂ ਬੈਂਕਾਂ ਰਾਹੀਂ ਸਰਹੱਦ ਪਾਰ ਭੁਗਤਾਨ 17 ਜੁਲਾਈ ਤੋਂ ਪ੍ਰਭਾਵੀ ਹੋ ਜਾਵੇਗਾ। ਸਿੰਗਾਪੁਰ ਤੋਂ ਭਾਰਤ ਅਤੇ ਭਾਰਤ ਤੋਂ ਸਿੰਗਾਪੁਰ ਪੈਸਾ ਭੇਜਣ ਲਈ ਹੁਣ ਲੋਕਾਂ ਕੋਲ ਜ਼ਿਆਦਾ ਬਦਲ ਹੋਣਗੇ।
ਜਿਨ੍ਹਾਂ ਬੈਂਕਾਂ ਨੂੰ ਰੈਮੀਟੈਂਸ ਨੈੱਟਵਰਕ ਨਾਲ ਜੋੜਿਆ ਗਿਆ ਹੈ, ਉਨ੍ਹਾਂ ’ਚ ਬੈਂਕ ਆਫ ਬੜੌਦਾ, ਬੈਂਕ ਆਫ ਇੰਡੀਆ, ਕੇਨਰਾ ਬੈਂਕ, ਫੈੱਡਰਲ ਬੈਂਕ, ਐੱਚ. ਡੀ. ਐੱਫ. ਸੀ. ਬੈਂਕ, ਆਈ. ਡੀ. ਐੱਫ. ਸੀ. ਫਰਸਟ ਬੈਂਕ, ਇੰਡਸਇੰਡ ਬੈਂਕ, ਕਰੂਰ ਵੈਸ਼ਯ ਬੈਂਕ, ਕੋਟਕ ਮਹਿੰਦਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਸਾਊਥ ਇੰਡੀਅਨ ਬੈਂਕ ਅਤੇ ਯੂਕੋ ਬੈਂਕ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 6 ਬੈਂਕ-ਐਕਸਿਸ ਬੈਂਕ, ਡੀ. ਬੀ. ਐੱਸ. ਬੈਂਕ ਇੰਡੀਆ, ਆਈ. ਸੀ. ਆਈ. ਸੀ. ਆਈ. ਬੈਂਕ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ ਅਤੇ ਭਾਰਤੀ ਸਟੇਟ ਬੈਂਕ ਪਹਿਲਾਂ ਤੋਂ ‘ਯੂ. ਪੀ. ਆਈ.-ਪੇਨਾਓ ਨਾਲ ਜੁੜੇ ਹਨ।