ਵਿੰਡਸਰ ਨਿਵਾਸੀ ਪਰਮਵੀਰ ਚਾਹਲ ਦਾ ਕੈਨੇਡਾ ''ਚ ਗੋਲੀਆਂ ਮਾਰ ਕੇ ਕਤਲ। 

 ਵਿੰਡਸਰ ਨਿਵਾਸੀ ਪਰਮਵੀਰ ਚਾਹਲ ਦਾ ਕੈਨੇਡਾ ''ਚ ਗੋਲੀਆਂ ਮਾਰ ਕੇ ਕਤਲ। 

ਕੈਨੇਡਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੀ ਸ਼ਾਮ ਟੋਰਾਂਟੋ ਵਿਖੇ ਗੋਲੀਆਂ ਮਾਰ ਕੇ 27 ਸਾਲਾ ਪਰਮਵੀਰ ਚਾਹਲ ਨਾਮੀਂ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਪੁਲਸ ਦਾ ਕਹਿਣਾ ਹੈ ਕਿ ਯੋਂਗ ਸਟ੍ਰੀਟ ਅਤੇ ਜੇਰਾਰਡ ਸਟ੍ਰੀਟ ਈਸਟ ਦੇ ਖੇਤਰ ਵਿੱਚ ਇਹ ਘਟਨਾ ਬੁੱਧਵਾਰ ਸ਼ਾਮ ਨੂੰ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਦੀ ਪਹਿਚਾਣ 27 ਸਾਲਾ ਦੇ ਪਰਮਵੀਰ ਚਾਹਲ ਵਜੋਂ ਹੋਈ ਹੈ।

             Image

ਇਹ ਘਟਨਾ ਸ਼ਾਮ ਨੂੰ ਯੋਂਗ ਸਟ੍ਰੀਟ ਅਤੇ ਜੇਰਾਰਡ ਸਟਰੀਟ ਈਸਟ ਵਿਖੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ (ਟੀ.ਐਮ.ਯੂ.) ਕੈਂਪਸ ਨੇੜੇ ਇੱਕ ਪਾਰਕਿੰਗ ਲਾਟ ਵਿੱਚ ਵਾਪਰੀ। ਬੁੱਧਵਾਰ ਸ਼ਾਮ ਨੂੰ 27 ਸਾਲਾ ਪਰਮਵੀਰ ਚਾਹਲ ਵਜੋਂ ਜਾਣੇ ਜਾਂਦੇ ਵਿੰਡਸਰ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਕਈ ਗੋਲੀਆਂ ਲੱਗਣ ਤੋਂ ਬਾਅਦ ਮੌਤ ਹੋ ਗਈ। ਪੁਲਸ ਦਾ ਮੰਨਣਾ ਹੈ ਕਿ ਇਹ ਗੋਲੀਬਾਰੀ ਇੱਕ ਨਿਸ਼ਾਨੇ ਦੀ ਘਟਨਾ ਸੀ। ਮਾਰਿਆ ਗਿਆ ਵਿਅਕਤੀ ਯੂਨਾਇਟਡ ਨੈਸ਼ਨ ਗੈਂਗ ਨਾਲ ਸੰਬੰਧਤ ਦੱਸਿਆ ਜਾ ਰਿਹਾ ਹੈ। ਯੂਨਾਈਟਡ ਨੈਸ਼ਨ ਗੈਂਗ ਨਾਲ ਸੰਬੰਧਤ ਪਰਮਵੀਰ ਚਾਹਲ ਤੋ ਪਹਿਲਾਂ ਇਸ ਗੈਂਗ ਦੇ ਤਿੰਨ ਗੈਂਗਸਟਰ ਪਿਛਲੇ ਕੁਝ ਮਹੀਨਿਆਂ ਵਿੱਚ ਗੋਲੀਆਂ ਨਾਲ ਮਾਰੇ ਜਾ ਚੁੱਕੇ ਹਨ।