- Updated: June 23, 2024 03:57 PM
ਸਪਾਊਸ ਵੀਜ਼ੇ 'ਤੇ ਆਪਣੀ ਪਤਨੀ ਕੋਲ ਆਸਟ੍ਰੇਲੀਆ ਗਏ ਪਟਿਆਲਾ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਨਵਿੰਦਰ ਸਿੰਘ ਨਾਂ ਦਾ ਇਹ ਨੌਜਵਾਨ ਕਰੀਬ 5 ਮਹੀਨੇ ਪਹਿਲਾਂ ਆਸਟ੍ਰੇਲੀਆ ਦੇ ਸਿਡਨੀ ਇਲਾਕੇ ਵਿਚ ਗਿਆ ਸੀ। ਨਵਿੰਦਰ ਸਿੰਘ ਦੀ ਮਾਤਾ ਮਨਜੀਤ ਕੌਰ ਪੰਜਾਬ ਪੁਲੀਸ ਵਿੱਚ ਹੌਲਦਾਰ ਵਜੋਂ ਨਿਯੁਕਤ ਹੈ।
ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ 30 ਲੱਖ ਰੁਪਏ ਖਰਚ ਕਰਕੇ ਸਾਲ 2019 ਵਿੱਚ ਆਪਣੀ ਨੂੰਹ ਕੁਲਵਿੰਦਰ ਕੌਰ ਨੂੰ ਆਸਟ੍ਰੇਲੀਆ ਭੇਜਿਆ ਸੀ। ਉਨ੍ਹਾਂ ਦੋਵਾਂ ਦਾ ਇੱਕ 5 ਸਾਲ ਦਾ ਬੱਚਾ ਵੀ ਹੈ। ਜਿਵੇਂ ਹੀ ਨੌਜਵਾਨ ਸਪਾਊਸ ਵੀਜ਼ੇ 'ਤੇ ਆਸਟ੍ਰੇਲੀਆ ਪਹੁੰਚਿਆ ਤਾਂ ਲੜਕੀ ਨੇ ਕਿਹਾ ਕਿ ਉਹ ਉਸ ਤੋਂ ਦੂਰ ਆਪਣੇ ਦੋਸਤਾਂ ਕੋਲ ਰਹੇ।
ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਾਰਵਾਈ
ਪਤਨੀ ਤੋਂ ਵੱਖ ਰਹਿ ਰਹੇ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ, ਜਿਸ ਦਾ ਪੋਸਟਮਾਰਟਮ ਆਸਟ੍ਰੇਲੀਆ 'ਚ ਹੀ ਕੀਤਾ ਗਿਆ ਹੈ। ਨੌਜਵਾਨ ਦੀ ਲਾਸ਼ ਅਜੇ ਤੱਕ ਪਟਿਆਲਾ ਨਹੀਂ ਪਹੁੰਚੀ ਹੈ। ਪਰਿਵਾਰ ਵੱਲੋਂ ਲਾਸ਼ ਨੂੰ ਵਾਪਸ ਲਿਆਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।