ਗਿਆਨੀ ਜਗਤਾਰ ਸਿੰਘ ਦੀ ਹੋਈ ਅੰਤਿਮ ਵਿਦਾਈ, PM ਮੋਦੀ ਨੇ ਦਿਹਾਂਤ ''ਤੇ ਜਤਾਇਆ ਸੋਗ

ਗਿਆਨੀ ਜਗਤਾਰ ਸਿੰਘ ਦੀ ਹੋਈ ਅੰਤਿਮ ਵਿਦਾਈ, PM ਮੋਦੀ ਨੇ ਦਿਹਾਂਤ ''ਤੇ ਜਤਾਇਆ ਸੋਗ

ਅੰਮ੍ਰਿਤਸਰ ਗੋਲਡਨ ਟੈਂਪਲ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਸੋਮਵਾਰ ਨੂੰ ਸ਼ਹਿਰਵਾਸੀਆਂ ਨੇ ਅੰਤਿਮ ਵਿਦਾਈ ਦਿੱਤੀ।ਜ਼ਿਕਰਯੋਗ ਹੈ ਕਿ ਗੋਲਡਨ ਟੈਂਪਲ ਦੇ ਸਾਬਕਾ ਮੁੱਖ ਗਿਆਨੀ ਜਗਤਾਰ ਸਿੰਘ ਦਾ ਹਾਰਟ ਅਟੈਕ ਨਾਲ ਬੀਤੀ ਸ਼ਾਮ ਦਿਹਾਂਤ ਹੋ ਗਿਆ ਸੀ। ਗਿਆਨੀ ਜਗਤਾਰ ਸਿੰਘ ਨੇ ਤਰਨਤਾਰਨ ਰੋਡ ਸਥਿਤ ਅੰਤਰਜਾਮੀ ਕਾਲੋਨੀ ਸਥਿਤ ਆਪਣੇ ਨਿਵਾਸ ਸਥਾਨ ‘ਚ ਆਖਰੀ ਸਾਹ ਲਿਆ।

ਪੁੱਤ ਨਾਰਾਇਣ ਸਿੰਘ ਨੇ ਦੱਸਿਆ ਕਿ ਸ਼ਾਮ ਕਰੀਬ 6 ਵਜੇ ਗਿਆਨੀ ਜਗਤਾਰ ਸਿੰਘ ਨੂੰ ਦਿਲ ਦਾ ਦੌਰਾ ਪਿਆ। ਗਿਆਨੀ ਜਗਤਾਰ ਸਿੰਘ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੁੱਖ ਗ੍ਰੰਥੀ ਤੌਰ ‘ਚ ਲੰਮੇ ਸਮੇਂ ਤੱਕ ਪੰਥ ਦੀ ਸੇਵਾ ਕੀਤੀ ਹੈ।ਗਿਆਨੀ ਜਗਤਾਰ ਸਿੰਘ ਨੇ ਪਹਿਲਾਂ ਅਖੰਡ ਪਾਠ ਅਤੇ ਫਿਰ ਗ੍ਰੰਥੀ ਦੀ ਸੇਵਾ ਕੀਤੀ, ਜਿਸ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਵਜੋਂ ਨਿਯੁਕਤ ਹੋਏ ਅਤੇ ਬਾਅਦ ਵਿੱਚ ਹੈੱਡ ਗ੍ਰੰਥੀ ਵਜੋਂ ਗੁਰੂ ਅਤੇ ਪੰਥ ਦੀ ਸੇਵਾ ਕੀਤੀ।ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਜਿਥੇ ਧਾਰਮਿਕ ਜਗਤ ‘ਚ ਸੋਗ ਦੀ ਲਹਿਰ ਹੈ, ਉਥੇ ਹੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਮੈਂਬਰਾਂ ਅਤੇ ਹੋਰ ਧਾਰਮਿਕ ਸ਼ਖਸੀਅਤਾਂ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

               Image

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਦਿਹਾਂਤ 'ਤੇ ਡੂੰਘਾ ਸੋਗ ਜ਼ਾਹਰ ਕੀਤਾ। ਸਿੰਘ ਦਾ ਐਤਵਾਰ ਨੂੰ ਦਿਲ ਦਾ ਦੌਰਾ ਪੈਣ ਨਾਲ ਅੰਮ੍ਰਿਤਸਰ 'ਚ ਦਿਹਾਂਤ ਹੋ ਗਿਆ ਸੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' (ਪਹਿਲਾਂ ਟਵਿੱਟਰ) 'ਤੇ ਇਕ ਪੋਸਟ 'ਚ ਕਿਹਾ,''ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦੇ ਦਿਹਾਂਤ ਤੋਂ ਦੁਖ਼ੀ ਹਾਂ। ਉਹ ਆਪਣੇ ਗਿਆਨ ਅਤੇ ਗੁਰੂ ਸਾਹਿਬਾਨ ਦੇ ਵਿਚਾਰਾਂ ਦਾ ਅਨੁਸਰਨ ਕਰਦੇ ਹੋਏ ਮਨੁੱਖਤਾ ਦੀ ਸੇਵਾ ਕਰਨ ਲਈ ਹਮੇਸ਼ਾ ਯਾਦ ਕੀਤੇ ਜਾਣਗੇ। ਉਨ੍ਹਾਂ ਦੇ ਪਰਿਵਾਰ ਵਾਲਿਆਂ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਹਮਦਰਦੀ।''