- Updated: August 28, 2023 12:50 PM
ਕੈਨੇਡਾ ਦੀ ਧਰਤੀ ਤੋਂ ਇਕ ਹੋਰ ਦੁਖ਼ਦ ਘਟਨਾ ਸਾਹਮਣੇ ਆਈ ਹੈ। ਜਿੱਥੇ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਗਏ ਜ਼ੀਰਾ ਦੇ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜ਼ੀਰਾ ਦਾ ਪ੍ਰਿੰਸ ਅਰੋੜਾ ਮਹਿਜ਼ 20 ਦਿਨ ਪਹਿਲਾਂ ਹੀ ਸਪਾਊਸ ਵੀਜ਼ੇ ’ਤੇ ਕੈਨੇਡੇ ਦੇ ਸਰੀ ਵਿਖੇ ਗਿਆ ਸੀ। ਜਿਸ ਦੀ ਦਿਲ ਦਾ ਦੌਰਾ ਪੈਣ ਕਾਰਣ ਅਚਾਨਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਜਿਵੇਂ ਹੀ ਪ੍ਰਿੰਸ ਅਰੋੜਾ ਦੀ ਮੌਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ ਵਿਚ ਕੋਹਰਾਮ ਮਚ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਭਰ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰਿੰਸ 20 ਦਿਨ ਪਹਿਲਾਂ ਹੀ ਸਪਾਊਸ ਵੀਜ਼ੇ ’ਤੇ ਗਿਆ ਸੀ। ਉਨ੍ਹਾਂ ਨੂੰ ਕੀ ਪਤਾ ਸੀ ਕਿ ਜਿਸ ਪੁੱਤ ਨੂੰ ਉਹ ਖੁਸ਼ੀ ਖੁਸ਼ੀ ਕੈਨੇਡਾ ਭੇਜ ਰਹੇ ਹਨ ਹੁਣ ਉਹ ਕਦੇ ਵਾਪਸ ਨਹੀਂ ਆਵੇਗਾ।