PM ਮੋਦੀ ਔਰਤਾਂ ''ਤੇ ਦਿੱਤੇ ਅਸ਼ਲੀਲ ਬਿਆਨ ਕਰਕੇ ਨਿਤੀਸ਼ ''ਤੇ ਵਰ੍ਹੇ , ਬੋਲੇ-ਸ਼ਰਮ ਆਉਣੀ ਚਾਹੀਦੀ। 

PM ਮੋਦੀ ਔਰਤਾਂ ''ਤੇ ਦਿੱਤੇ ਅਸ਼ਲੀਲ ਬਿਆਨ ਕਰਕੇ ਨਿਤੀਸ਼ ''ਤੇ ਵਰ੍ਹੇ , ਬੋਲੇ-ਸ਼ਰਮ ਆਉਣੀ ਚਾਹੀਦੀ। 

ਆਬਾਦੀ ਕੰਟਰੋਲ 'ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬਿਆਨ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਿਤੀਸ਼ 'ਤੇ ਸ਼ਬਦੀ ਹਮਲਾ ਬੋਲਿਆ ਹੈ। ਪ੍ਰਧਾਨ ਮੰਤਰੀ ਨੇ ਮੱਧ ਪ੍ਰਦੇਸ਼ ਦੇ ਗੁਣਾ ਵਿਚ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ 'ਇੰਡੀਆ' ਗਠਜੋੜ ਦੇ ਨੇਤਾ ਨੇ ਵਿਧਾਨ ਸਭਾ ਅੰਦਰ ਮਾਵਾਂ-ਭੈਣਾਂ ਬਾਰੇ ਅਜਿਹੀ ਭਾਸ਼ਾ ਵਰਤੀ, ਉਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ, ਦੁਨੀਆ 'ਚ ਬੇਇੱਜ਼ਤੀ ਕਰਵਾ ਰਹੇ ਹੋ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਜਿਹੇ ਨੇਤਾ ਮਾਵਾਂ-ਭੈਣਾਂ ਦਾ ਕੀ ਭਲਾ ਕਰ ਸਕਦੇ ਹਨ? 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਗਠਜੋੜ ਦੇ ਨੇਤਾ ਝੰਡਾ ਲੈ ਕੇ ਘੁੰਮ ਰਹੇ ਹਨ। ਜੋ ਦੇਸ਼ ਦੀ ਮੌਜੂਦਾ ਸਰਕਾਰ ਨੂੰ ਉਖਾੜ ਸੁੱਟਣ ਲਈ ਕਈ ਖੇਡਾਂ ਖੇਡ ਰਹੇ ਹਨ। ਉਹ ਇੰਡੀਆ ਗਠਜੋੜ ਦੇ ਨੇਤਾ ਨੇ ਵਿਧਾਨ ਸਭਾ ਦੇ ਅੰਦਰ ਜਿੱਥੇ ਮਾਵਾਂ-ਭੈਣਾਂ ਮੌਜੂਦ ਸਨ, ਕੋਈ ਕਲਪਨਾ ਨਹੀਂ ਕਰ ਸਕਦਾ ਕਿ ਅਜਿਹੀ ਭਾਸ਼ਾ ਵਿਚ ਗੰਦੀਆਂ ਗੱਲਾਂ ਕੀਤੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਗਠਜੋੜ ਦਾ ਇਕ ਵੀ ਨੇਤਾ ਮਾਵਾਂ-ਭੈਣਾਂ ਦੇ ਅਪਮਾਨ ਖਿਲਾਫ਼ ਇਕ ਸ਼ਬਦ ਬੋਲਣ ਨੂੰ ਤਿਆਰ ਨਹੀਂ। ਜੋ ਮਾਵਾਂ-ਭੈਣਾਂ ਪ੍ਰਤੀ ਅਜਿਹਾ ਸੋਚਦੇ ਹਨ, ਉਹ ਕੀ ਤੁਹਾਡਾ ਭਲਾ ਕਰ ਸਕਦੇ ਹਨ, ਤੁਹਾਡੀ ਇੱਜ਼ਤ ਕਰ ਸਕਦੇ ਹਨ। ਕਿੰਨਾ ਹੇਠਾਂ ਡਿੱਗੋਗੇ। ਦੁਨੀਆ ਵਿਚ ਦੇਸ ਦੀ ਬੇਇੱਜ਼ਤੀ ਕਰਵਾ ਰਹੇ ਹੋ, ਸ਼ਰਮ ਆਉਣੀ ਚਾਹੀਦੀ ਹੈ।

                        Image

ਦਰਅਸਲ ਜਾਤੀ ਆਧਾਰਿਤ ਮਰਦਮਸ਼ੁਮਾਰੀ ਨੂੰ ਲੈ ਕੇ ਵਿਧਾਨ ਸਭਾ ’ਚ ਪੇਸ਼ ਕੀਤੀ ਗਈ ਰਿਪੋਰਟ ’ਤੇ ਚਰਚਾ ਹੋ ਰਹੀ ਸੀ। ਇਸ ਦੌਰਾਨ ਨਿਤੀਸ਼ ਕੁਮਾਰ ਨੇ ਕਿਹਾ ਕਿ ਜਦੋਂ ਵਿਆਹ ਹੁੰਦਾ ਹੈ ਤਾਂ ਮਰਦ ਰੋਜ਼ ਰਾਤ ਨੂੰ ਸਰੀਰਕ ਸਬੰਧਤ ਚਾਹੁੰਦਾ ਹੈ, ਉਸੇ ਨਾਲ ਬੱਚਾ ਪੈਦਾ ਹੋ ਜਾਂਦਾ ਹੈ ਪਰ ਜੇਕਰ ਲੜਕੀ ਪੜ੍ਹੀ-ਲਿਖੀ ਹੋਵੇਗੀ ਆਬਾਦੀ ਕੰਟਰੋਲ 'ਚ ਹੋਵੇਗੀ। ਸਿੱਖਿਆ ਹਾਸਲ ਕਰਨ ਮਗਰੋਂ ਇਕ ਔਰਤ ਜਾਣਦੀ ਹੈ ਕਿ ਆਬਾਦੀ ਨੂੰ ਕਿਵੇਂ ਰੋਕਣਾ ਹੈ। ਇਹ ਹੀ ਕਾਰਨ ਹੈ ਕਿ ਜਨਮ ਦਰ ਵਿਚ ਕਮੀ ਆ ਰਹੀ ਹੈ।

ਹਾਲਾਂਕਿ ਸਦਨ ਵਿਚ ਦਿੱਤੇ ਬਿਆਨ ਕਾਰਨ ਖੜ੍ਹੇ ਹੋਏ ਵਿਵਾਦ ਮਗਰੋਂ ਨਿਤੀਸ਼ ਕੁਮਾਰ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਮੈਂ ਤਾਂ ਬਸ ਔਰਤਾਂ ਦੀ ਸਿੱਖਿਆ ਦੀ ਗੱਲ ਕੀਤੀ ਸੀ। ਮੇਰੀ ਕੋਈ ਗੱਲ ਗਲਤ ਸੀ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਉਹ ਆਪਣੇ ਬਿਆਨ 'ਤੇ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲੈਣ ਦੀ ਗੱਲ ਆਖੀ।