ਭਰਾ ਦੇ ਬੱਚੇ ਨੂੰ ਭੈਣ ਨੇ ਦਿੱਤਾ ਜਨਮ, ਕਿਹਾ- ਇਹ ਅਨੁਭਵ ਬਹੁਤ ਖ਼ਾਸ ਰਿਹਾ। 

 ਭਰਾ ਦੇ ਬੱਚੇ ਨੂੰ ਭੈਣ ਨੇ ਦਿੱਤਾ ਜਨਮ, ਕਿਹਾ- ਇਹ ਅਨੁਭਵ ਬਹੁਤ ਖ਼ਾਸ ਰਿਹਾ। 

ਭੈਣ-ਭਰਾ ਦੇ ਪਿਆਰ ਨੂੰ ਦਰਸਾਉਂਦਾ ਦਿਲ ਨੂੰ ਛੂਹ ਲੈਣ ਵਾਲਾ ਅਮਰੀਕਾ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਧੁਨਿਕ ਵਿਗਿਆਨ ਦੀ ਮਦਦ ਨਾਲ ਵਿੱਚ ਇੱਕ ਸਕੀ ਭੈਣ ਨੇ ਆਪਣੇ ਭਰਾ ਦੀ ਔਲਾਦ ਨੂੰ ਜਨਮ ਦਿੱਤਾ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ 30 ਸਾਲਾ ਸਬਰੀਨਾ ਹੈਂਡਰਸਨ ਨਾਂ ਦੀ ਔਰਤ ਨੇ ਆਪਣੀ ਕੁੱਖ 'ਚ ਆਪਣੇ ਸਕੇ ਭਰਾ ਦੇ ਬੱਚੇ ਨੂੰ ਪਾਲਿਆ ਅਤੇ ਜਨਮ ਦਿੱਤਾ। ਉਸਨੇ ਜੋ ਕੀਤਾ ਹੈ ਉਹ ਹਰ ਕਿਸੇ ਲਈ ਕਰ ਪਾਉਣਾ ਸੰਭਵ ਨਹੀਂ ਹੈ। ਹਾਲਾਂਕਿ ਸਬਰੀਨਾ, ਜੋ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀ ਹੈ, ਦਾ ਕਹਿਣਾ ਹੈ ਕਿ ਉਹ ਵਾਰ-ਵਾਰ ਅਜਿਹਾ ਕਰਨਾ ਚਾਹੁੰਦੀ ਹੈ। 

                         Image

ਸਬਰੀਨਾ ਕੈਲੀਫੋਰਨੀਆ ਵਿੱਚ ਇੱਕ ਪ੍ਰਾਪਰਟੀ ਮੈਨੇਜਰ ਹੈ। ਉਸ ਨੇ ਆਪਣੇ ਭਰਾ ਸ਼ੇਨ ਪੈਟਰੀ ਦੇ ਬੱਚੇ ਨੂੰ ਜਨਮ ਦਿੱਤਾ ਹੈ। ਅਸਲ 'ਚ ਸ਼ੇਨ ਪੈਟਰੀ ਇਕ ਸਮਲਿੰਗੀ ਵਿਅਕਤੀ ਹੈ, ਜਿਸ ਦਾ ਵਿਆਹ ਪਾਲ ਨਾਂ ਦੇ ਵਿਅਕਤੀ ਨਾਲ ਹੋਇਆ ਹੈ। ਸ਼ੇਨ ਦੀ ਭੈਣ ਸਬਰੀਨਾ ਨੇ ਜੋੜੇ ਨੂੰ ਆਪਣਾ ਪਰਿਵਾਰ ਸ਼ੁਰੂ ਕਰਨ ਵਿੱਚ ਮਦਦ ਕੀਤੀ। ਉਸਨੇ ਸਤੰਬਰ ਵਿੱਚ ਆਪਣੇ ਭਤੀਜੇ ਦੇ ਬੇਟੇ ਨੂੰ ਜਨਮ ਦਿੱਤਾ ਸੀ। ਹੁਣ ਬੱਚਾ ਉਸ ਦੇ ਭਰਾ ਅਤੇ ਸਾਥੀ ਨਾਲ ਰਹਿ ਰਿਹਾ ਹੈ। ਸਬਰੀਨਾ ਦਾ ਕਹਿਣਾ ਹੈ ਕਿ ਉਹ ਸੰਪੂਰਨ ਮਾਤਾ-ਪਿਤਾ ਬਣ ਗਏ ਹਨ। ਬੱਚੇ ਨੂੰ ਜਨਮ ਦੇਣ ਲਈ ਸਬਰੀਨਾ ਦੇ ਆਂਡੇ ਦੀ ਵਰਤੋਂ ਕੀਤੀ ਗਈ ਸੀ, ਇਸ ਲਈ ਕਈ ਲੋਕਾਂ ਨੇ ਕਿਹਾ ਕਿ ਇਹ ਜੈਵਿਕ ਤੌਰ 'ਤੇ ਉਸ ਦਾ ਬੱਚਾ ਹੈ, ਪਰ ਉਸ ਨੇ ਇਸ ਨੂੰ ਆਪਣੇ ਭਰਾ ਨੂੰ ਸੌਂਪ ਦਿੱਤਾ।

                         Image

ਸਬਰੀਨਾ ਦਾ ਕਹਿਣਾ ਹੈ ਕਿ ਉਹ ਬੱਚੇ ਨੂੰ ਬਹੁਤ ਪਿਆਰ ਕਰਦੀ ਹੈ ਪਰ ਮਾਂ ਦੇ ਤੌਰ 'ਤੇ ਨਹੀਂ ਸਗੋਂ ਭੂਆ ਦੇ ਤੌਰ 'ਤੇ। ਉਹ ਸਾਰੀ ਉਮਰ ਉਸਦਾ ਬਹੁਤ ਪਿਆਰਾ ਭਤੀਜਾ ਬਣੇਗਾ। ਸਬਰੀਨਾ ਦਾ ਕਹਿਣਾ ਹੈ ਕਿ ਜੇਕਰ ਭਵਿੱਖ ਵਿੱਚ ਲੋੜ ਪਈ ਤਾਂ ਉਹ ਆਪਣੇ ਭਰਾ ਲਈ ਸਰੋਗੇਟ ਬਣਨਾ ਚਾਹੇਗੀ। ਹਾਲਾਂਕਿ ਸ਼ੇਨ ਦੀਆਂ ਚਾਰ ਸਕੀਆਂ ਭੈਣਾਂ ਹਨ, ਜਿਨ੍ਹਾਂ 'ਚੋਂ ਸਬਰੀਨਾ ਸਭ ਤੋਂ ਵੱਡੀ ਹੈ ਪਰ ਉਸ ਨੇ ਉਨ੍ਹਾਂ ਲਈ ਜੋ ਕੀਤਾ ਹੈ ਉਹ ਬਹੁਤ ਖ਼ਾਸ ਹੈ।