PM ਮੋਦੀ ਨੇ ਦੇਸ਼ ਦੀ ਪਹਿਲੀ ''ਰੈਪਿਡ ਟ੍ਰੇਨ'' ਨੂੰ ਦਿਖਾਈ ਹਰੀ ਝੰਡੀ। 

PM ਮੋਦੀ ਨੇ ਦੇਸ਼ ਦੀ ਪਹਿਲੀ ''ਰੈਪਿਡ ਟ੍ਰੇਨ'' ਨੂੰ ਦਿਖਾਈ ਹਰੀ ਝੰਡੀ। 

ਦੇਸ਼ ਨੂੰ ਪਹਿਲੀ 'ਰੈਪਿਡ ਟ੍ਰੇਨ' (ਨਮੋ ਭਾਰਤ) ਮਿਲ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਜ਼ੀਆਬਾਦ ਦੇ ਵਸੁੰਦਰਾ ਸੈਕਟਰ-8 'ਚ ਬਣੇ ਸਟੇਸ਼ਨ ਤੋਂ 'ਨਮੋ ਭਾਰਤ' ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 21 ਅਕਤੂਬਰ ਯਾਨੀ ਕੱਲ੍ਹ ਤੋਂ ਰੈਪਿਡ ਟ੍ਰੇਨ ਸੇਵਾ ਆਮ ਲੋਕਾਂ ਲਈ ਸ਼ੁਰੂ ਹੋ ਜਾਵੇਗੀ। ਪਹਿਲੇ ਪੜਾਅ 'ਚ ਦਿੱਲੀ-ਗਾਜ਼ੀਆਬਾਦ-ਮੇਰਠ ਕਾਰੀਡੋਰ 'ਤੇ ਸਾਬਿਬਾਬਾਦ ਤੋਂ ਦੁਹਾਈ ਡਿਪੋ ਤਕ 17 ਕਿਲੋਮੀਟਰ ਦੀ ਯਾਤਰਾ ਕੀਤੀ ਜਾ ਸਕੇਗੀ। ਇਹ ਯਾਤਰਾ 12 ਮਿੰਟਾਂ 'ਚ ਤੈਅ ਕੀਤੀ ਜਾ ਸਕੇਗੀ। 

                       Image

ਇਸ ਕਾਰੀਡੋਰ ਦੀ ਲੰਬਾਈ 82 ਕਿਲੋਮੀਟਰ ਹੈ, ਜਿਸ ਵਿਚੋਂ 14 ਕਿਲੋਮੀਟਰ ਦਾ ਹਿੱਸਾ ਦਿੱਲੀ 'ਚ ਅਤੇ 68 ਕਿਲੋਮੀਟਰ ਦਾ ਹਿੱਸਾ ਉੱਤਰ ਪ੍ਰਦੇਸ਼ 'ਚ ਹੈ। ਰਾਸ਼ਟਰੀ ਰਾਜਧਾਨੀ ਖੇਤਰ ਟਰਾਂਸਪੋਰਟ ਕਾਰਪੋਰੇਸ਼ਨ (ਐੱਨ.ਸੀ.ਆਰ.ਟੀ.ਸੀ.) ਐੱਨ.ਸੀ.ਆਰ. 'ਚ ਇਸ ਖੇਤਰੀ ਰੈਪਿਡ ਟ੍ਰਾਂਜਿਟ ਸਿਸਟਮ (ਆਰ.ਆਰ.ਟੀ.ਐੱਸ.) ਦਾ ਅਜਿਹਾ ਨੈੱਟਵਰਕ ਤਿਆਰ ਕਰ ਰਿਹਾ ਹੈ, ਜਿਸਨੂੰ ਦਿੱਲੀ ਮੈਟ੍ਰੋ ਦੀਆਂ ਵੱਖ-ਵੱਖ ਲਾਈਨਾਂ ਦੇ ਨਾਲ ਜੋੜਿਆ ਜਾਵੇਗਾ। ਇਹ ਅਲਵਰ, ਪਾਨੀਪਤ ਅਤੇ ਮੇਰਠ ਵਰਗੇ ਸ਼ਹਿਰਾਂ ਨੂੰ ਵੀ ਦਿੱਲੀ ਨਾਲ ਜੋੜਨਗੇ। 

                           Image

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਤੋਂ ਬਾਅਦ ਉਸ ਵਿਚ ਬੈਠ ਕੇ ਸਫਰ ਦਾ ਵੀ ਆਨੰਦ ਲਿਆ। ਇਸ ਦੌਰਾਨ ਉਨ੍ਹਾਂ ਨੇ ਸਕੂਲੀ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਪੀ.ਐੱਮ. ਮੋਦੀ ਨੇ ਨਮੋ ਭਾਰਤ ਦੇ ਕਰੂ ਨਾਲ ਵੀ ਗੱਲਬਾਤ ਕੀਤੀ।