- Updated: May 21, 2025 02:36 PM
ਅੰਮ੍ਰਿਤਸਰ ਦੇ ਮੋਹਕਮਪੁਰੇ ਇਲਾਕੇ ਦੇ ਨਾਲ ਲੱਗਦੇ ਪ੍ਰੀਤ ਨਗਰ ਦੇ ਵਿਚ ਭਰਾ ਦੇ ਵੱਲੋਂ ਆਪਣੀ ਹੀ ਭੈਣ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਬਾਰੇ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਆਨਲਾਈਨ ਗੇਮ ਖੇਡ ਰਿਹਾ ਸੀ, ਜਿਸ ਦੇ ਵਿਚ ਬਹੁਤ ਸਾਰੇ ਪੈਸੇ ਵੀ ਖ਼ਰਾਬ ਕਰ ਚੁੱਕਾ ਹੈ। ਇੱਥੋਂ ਤਕ ਉਹ ਆਪਣੀ ਗੱਡੀ ਵੀ ਵੇਚ ਚੁੱਕਿਆ ਹੈ। ਬੀਤੀ ਦੇਰ ਰਾਤ ਉਸ ਨੇ ਕੋਈ ਨਸ਼ਾ ਕੀਤਾ ਹੋਇਆ ਸੀ, ਜਿਸ ਤੋਂ ਬਾਅਦ ਉਹ ਆਪਣੀ ਭੈਣ ਦੇ ਕਮਰੇ ਦੇ ਵਿਚ ਗਿਆ ਤੇ ਅਲਮਾਰੀ ਵਿਚੋਂ ਚੀਜ਼ਾਂ ਕੱਢਣ ਲੱਗ ਪਿਆ। ਇੰਨੇ ਨੂੰ ਉਸ ਦੀ ਭੈਣ ਉੱਠ ਗਈ। ਇਸ ਮਗਰੋਂ ਨੌਜਵਾਨ ਨੇ ਆਪਣੀ ਭੈਣ ਨੂੰ ਕਿਰਚਾਂ ਦੇ ਨਾਲ ਵਾਰ ਕਰ ਕਰ ਕੇ ਮਾਰ ਦਿੱਤਾ ਹੈ।
ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਹੈ। ਫ਼ਿਲਹਾਲ ਨੌਜਵਾਨ ਵੀ ਜ਼ਖ਼ਮੀ ਹੈ ਤੇ ਹਸਪਤਾਲ ਵਿਚ ਦਾਖ਼ਲ ਹੈ। ਉਸ ਦੇ ਉੱਪਰ ਪਰਚਾ ਦਰਜ ਕਰ ਲਿਆ ਗਿਆ ਤੇ ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।