- Updated: April 13, 2025 11:06 AM
ਅੱਜ ਪੰਜਾਬ ਭਰ ਵਿਚ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਕੈਬਨਿਟ ਦੇ ਮੰਤਰੀ ਵੱਖ-ਵੱਖ ਗੁਰੂਘਰਾਂ ਵਿਚ ਨਤਮਸਤਕ ਹੋਣਗੇ।
ਜਾਣਕਾਰੀ ਮੁਤਾਬਕ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਸੁਨਾਮ ਦੇ ਗੁਰਦੁਆਰਾ ਨਾਮਦੇਵ ਜੀ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ। ਮੰਤਰੀ ਬਲਜੀਤ ਕੌਰ ਪਿੰਡ ਬੋਰਾ ਗੁੱਜਰ, ਮਲੋਟ ਅਤੇ ਦਾਨੇਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣਗੇ। ਹਰਭਜਨ ਸਿੰਘ ਈਟੀਓ ਗੁਰਦੁਆਰਾ ਬਾਬਾ ਹੰਡਲ ਜੀ ਜੰਡਿਆਲਾ ਗੁਰੂ ਵਿਚ ਸੀਸ ਨਿਵਾਉਣਗੇ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਰੋਹਤਾ ਸਾਹਿਬ, ਰੋਹਗੜ੍ਹ ਅਤੇ ਗੁਰਦੁਆਰਾ ਸਿੰਘ ਸੰਭਾ ਇੰਦਰਾਪੁਰੀ ਵਿਚ ਨਤਮਸਤਕ ਹੋਣਗੇ। ਸਿੱਖਿਆ ਮੰਤਰੀ ਹਰਜੋਤ ਬੈਂਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ ਸੀਸ ਨਿਵਾਉਣਗੇ ਤੇ ਇਸ ਮਗਰੋਂ ਪਿੰਡ ਬੱਧਲ ਅਤੇ ਪਿੰਡ ਕਲਰਾਲਾ ਦੇ ਵਿਸਾਖੀ ਦੇ ਸਮਾਗਮ ਵਿਚ ਸ਼ਮੂਲੀਅਤ ਕਰਨਗੇ। ਇਸੇ ਤਰ੍ਹਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਗੁਰਦੁਆਰਾ ਖ਼ਾਲਸਾ ਸਾਹਿਬ ਮੁੰਡੀਆ, ਗੁਰਦੁਆਰਾ ਬਾਬਾ ਦੀਪ ਸਿੰਘ ਜੀ ਵਿਖੇ ਨਤਮਸਤਕ ਹੋਣਗੇ।