- Updated: June 11, 2025 06:53 PM
ਗਿੱਦੜਬਾਹਾ ਵਿਚ ਇਕ ਨਵ ਵਿਆਹੀ ਕੁੜੀ ਨੇ ਆਪਣੇ ਸਹੁਰਿਆਂ ਨੂੰ ਜ਼ਹਿਰੀਲਾ ਖਾਣਾ ਖੁਆਇਆ ਦਿੱਤਾ, ਜਿਸ ਨਾਲ ਉਸਦੇ ਪਤੀ ਅਤੇ ਸੱਸ ਦੀ ਮੌਤ ਹੋ ਗਈ ਜਦਕਿ ਸਹੁਰੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਵਿਆਹੁਤਾ ਨੇ ਖੁਦ ਵੀ ਇਹ ਖਾਣਾ ਖਾਧਾ। ਖਾਣਾ ਖਾਣ ਤੋਂ ਬਾਅਦ, ਉਸਦੀ ਸਿਹਤ ਵੀ ਵਿਗੜ ਗਈ ਅਤੇ ਉਸਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਉਸਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਹੈ।
ਸੂਤਰਾਂ ਮੁਤਾਬਕ ਗਿੱਦੜਬਾਹਾ ਦੇ ਗੁਰੂਸਰ ਪਿੰਡ ਦੇ ਰਹਿਣ ਵਾਲੇ ਸ਼ਿਵਤਾਰ ਸਿੰਘ ਉਰਫ਼ ਰਾਜੂ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਖੁਸ਼ਮਨਦੀਪ ਕੌਰ ਨਾਲ ਹੋਇਆ ਸੀ। ਖੁਸ਼ਮਨਦੀਪ ਕੌਰ ਨੇ ਖਾਣੇ ਵਿਚ ਜ਼ਹਿਰ ਮਿਲਾ ਕੇ ਪੂਰੇ ਪਰਿਵਾਰ ਨੂੰ ਖੁਆ ਦਿੱਤਾ। ਜ਼ਹਿਰੀਲਾ ਖਾਣਾ ਖਾਣ ਨਾਲ ਪਤੀ ਸ਼ਿਵਤਾਰ ਸਿੰਘ ਅਤੇ ਉਸਦੀ ਸੱਸ ਜਸਵਿੰਦਰ ਕੌਰ ਦੀ ਮੌਤ ਹੋ ਗਈ ਜਦਕਿ ਸੁਰਜੀਤ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੁਲਸ ਨੇ ਮੁਲਜ਼ਮ ਔਰਤ ਖੁਸ਼ਮਨਦੀਪ ਕੌਰ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।