ਦੁਬਈ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ''ਚ ਵਿਛੇ ਸੱਥਰ

ਦੁਬਈ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ''ਚ ਵਿਛੇ ਸੱਥਰ

ਸੁਹਨਿਰੀ ਭਵਿੱਖ ਲਈ ਦੁਬਈ ਗਏ ਪੰਜਾਬੀ ਨੌਜਵਾਨ ਨਾਲ ਵਿਦੇਸ਼ ਵਿਚ ਅਣਹੋਣੀ ਵਾਪਰ ਗਈ। ਰੋਜ਼ੀ ਰੋਟੀ ਲਈ ਸਖ਼ਤ ਮਿਹਨਤ ਕਰਦਿਆਂ ਅਚਾਨਕ ਉਸ ਦੀ ਮੌਤ ਹੋ ਗਈ। ਮਾਪਿਆਂ ਵੱਲੋਂ ਕੁਆਰੇ ਪੁੱਤ ਨੂੰ ਸੁਨਹਿਰੀ ਭਵਿੱਖ ਲਈ ਵਿਦੇਸ਼ ਗਿਆ ਸੀ, ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਦਾ ਪੁੱਤ ਉਨ੍ਹਾਂ ਨੂੰ ਇਸ ਹਾਲਤ ਵਿਚ ਵਾਪਸ ਮਿਲੇਗਾ।

ਜਾਣਕਾਰੀ ਮੁਤਾਬਕ ਪਿੰਡ ਠੇਠਰਕੇ ਦਾ 27 ਸਾਲਾ ਨੌਜਵਾਨ ਜਗਤਾਰ ਸਿੰਘ ਪੁੱਤਰ ਬਲਦੇਵ ਸਿੰਘ ਤਕਰੀਬਨ 2 ਸਾਲ ਪਹਿਲਾਂ ਆਪਣੇ ਸੁਨਹਿਰੀ ਭਵਿੱਖ ਲਈ ਦੁਬਈ ਕਿਸੇ ਕੰਪਨੀ ’ਚ ਕੰਮ ਕਰਨ ਗਿਆ ਸੀ। ਉਸ ਦੀ ਕੰਮ ਦੌਰਾਨ ਵਾਪਰੇ ਹਾਦਸੇ ’ਚ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਬੀਤੇ ਦਿਨੀਂ ਪਿੰਡ ਪੁੱਜੀ ਅਤੇ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।