ਕੈਨੇਡਾ ’ਚ ਪੰਜਾਬਣ ’ਤੇ ਲੁੱਟ ਦੀ ਨੀਅਤ ਨਾਲ ਚਾਕੂ ਨਾਲ ਕੀਤਾ ਗਿਆ ਹਮਲਾ

ਕੈਨੇਡਾ ’ਚ ਪੰਜਾਬਣ ’ਤੇ ਲੁੱਟ ਦੀ ਨੀਅਤ ਨਾਲ ਚਾਕੂ ਨਾਲ ਕੀਤਾ ਗਿਆ ਹਮਲਾ

ਵਿਦੇਸ਼ਾਂ ਵਿਚ ਹਰ ਰੋਜ਼ ਅਣਸੁਖਾਵੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬੀਆਂ ਨਾਲ ਆਏ ਦਿਨ ਵੱਡੇ ਹਾਦਸੇ ਵਾਪਰ ਰਹੇ ਹਨ। ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਜਿਥੇ ਵਿਨੀਪੈਗ ਵਿੱਚ ਇੱਕ ਔਰਤ ਨੇ ਫ਼ਰੀਦਕੋਟ ਦੀ ਰਹਿਣ ਵਾਲੀ 23 ਸਾਲਾ ਪੰਜਾਬੀ ਕੁੜੀ 'ਤੇ ਚਾਕੂ ਮਾਰ ਕੇ ਉਸ ਦਾ ਫ਼ੋਨ ਲੁੱਟ ਲਿਆ। ਪੀੜਤਾ ਦੀ ਪਛਾਣ ਤਨਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਫ਼ਰੀਦਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਪੀੜਤਾ ਦੀ ਖੱਬੀ ਅੱਖ ਅਤੇ ਬਾਂਹ 'ਤੇ ਸੱਟਾਂ ਲੱਗੀਆਂ ਹਨ। ਪੀੜਤਾ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਕੈਨੇਡੀਅਨ ਪੁਲਿਸ ਨੇ ਹਮਲੇ ਦੇ ਸਬੰਧ ਵਿੱਚ ਇੱਕ 17 ਸਾਲਾ ਕੁੜੀ ਨੂੰ ਹਿਰਾਸਤ ਵਿੱਚ ਲਿਆ ਹੈ।

ਕੈਨੇਡੀਅਨ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ, ਤਨਪ੍ਰੀਤ ਨੇ ਕਿਹਾ ਕਿ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਕੰਮ ਤੋਂ ਘਰ ਵਾਪਸ ਜਾ ਰਹੀ ਸੀ, ਉਦੋਂ ਹੀ ਇੱਕ ਔਰਤ ਨੇ ਮੈਨੂੰ ਧੱਕਾ ਦਿੱਤਾ ਅਤੇ ਮੇਰਾ ਫ਼ੋਨ ਤੇ ਹੋਰ ਸਮਾਨ ਮੰਗਿਆ। ਇਸ ਤੋਂ ਬਾਅਦ ਉਸ ਨੇ ਮੇਰੇ 'ਤੇ ਚਾਕੂ ਨਾਲ ਹਮਲਾ ਕੀਤਾ।

ਤਨਪ੍ਰੀਤ ਨੇ ਕਿਹਾ ਕਿ ਮੈਂ 2021 ਵਿਚ ਕੈਨੇਡਾ ਆਈ ਸੀ ਅਤੇ ਹੁਣ ਵਰਕ ਪਰਮਿਟ 'ਤੇ ਹਾਂ। ਝਗੜੇ ਦੌਰਾਨ ਮੈਂ ਚਾਕੂ ਖੋਹਿਆ ਤੇ ਮੈਂ ਆਪਣਾ ਬਚਾਅ ਕਰਦੇ ਹੋਏ ਹਮਲਾਵਰ ਦੀ ਲੱਤ 'ਤੇ ਚਾਕੂ ਨਾਲ ਵਾਰ ਕੀਤਾ।  ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਹਮਲੇ ਵਿੱਚ ਸ਼ਾਮਲ ਤਿੰਨ ਲੋਕਾਂ ਵਿੱਚੋਂ ਇੱਕ ਨੂੰ ਫੜ ਲਿਆ ਗਿਆ। 

ਵਿਨੀਪੈੱਗ ਪੁਲਿਸ ਨੇ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, "ਪੀੜਤ ਨੂੰ ਚਾਕੂ ਮਾਰਿਆ ਗਿਆ ਅਤੇ ਉਸ  ਸੈੱਲ ਫੋਨ ਲੁੱਟ ਲਿਆ ਗਿਆ। ਹਮਲੇ ਦੌਰਾਨ, ਪੀੜਤ ਲੜਕੀ ਨੇ ਹਮਲਾਵਰ ਦੇ ਚਾਕੂ ਨਾਲ ਵਾਰ ਕਰ ਕੇ ਆਪਣਾ ਬਚਾ ਕੀਤਾ।