ਆਸਟਰੇਲੀਆ ''ਚ 11 ਸਾਲਾ ਪੰਜਾਬਣ ਨੇ ਰਚਿਆ ਇਤਿਹਾਸ। 

 ਆਸਟਰੇਲੀਆ ''ਚ 11 ਸਾਲਾ ਪੰਜਾਬਣ ਨੇ ਰਚਿਆ ਇਤਿਹਾਸ। 

ਪੰਜਾਬੀ ਮੂਲ ਦੀ ਆਸਟਰੇਲੀਅਨ ਜੰਮਪਲ ਅਸ਼ਲੀਨ ਖੇਲਾ ਨੇ ‘17 ਕਹਾਣੀਆਂ’ ਦੇ ਸਿਰਲੇਖ ਵਾਲੀ ਕਿਤਾਬ ਲਿਖ ਕੇ ਅਪਣਾ ਨਾਂਅ ਆਸਟਰੇਲੀਆ ਦੇ ਇਤਿਹਾਸ ਵਿਚ ਦਰਜ ਕਰਵਾ ਦਿਤਾ ਹੈ। ਤਹਿਸੀਲ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਦੇ ਪਿੰਡ ਸੁਜਾਵਲਪੁਰ ਨਾਲ ਸਬੰਧਤਅਸ਼ਲੀਨ ਕਾਲਪਨਿਕ ਕਹਾਣੀਆਂ ਦੀ ਕਿਤਾਬ ਲਿਖਣ ਵਾਲੀ ਆਸਟਰੇਲੀਆ ਦੀ ਸੱਭ ਤੋਂ ਛੋਟੀ ਉਮਰ ਦੀ ਬੱਚੀ ਬਣ ਗਈ ਹੈ। ਅਸ਼ਲੀਨ ਸਿਡਨੀ ਦੇ ਕੈਂਥਰਸਟ ਇਲਾਕੇ ਦੇ ਪਬਲਿਕ ਸਕੂਲ ਵਿਚ ਛੇਵੀਂ ਜਮਾਤ ਦੀ ਵਿਦਿਆਰਥਣ ਹੈ। ਅਸ਼ਲੀਨ ਦੀ ਇਸ ਕਿਤਾਬ ਵਿਚ 17 ਕਹਾਣੀਆਂ ਹਨ। ਅਸ਼ਲੀਨ ਕਰੀਬ 2 ਸਾਲ ਤੋਂ ਇਸ ਕਿਤਾਬ ਤੇ ਮਿਹਨਤ ਕਰ ਰਹੀ ਸੀ ਜੋ ਕਿ ਹੁਣ ਉਸ ਦੀ ਮਿਹਨਤ ਕਿਤਾਬ ਦੇ ਰੂਪ ਵਿਚ ਸੱਭ ਦੇ ਸਾਹਮਣੇ ਹੈ।

ਮਿਲੀ ਜਾਣਕਾਰੀ ਅਨੁਸਾਰ ਅਸ਼ਲੀਨ ਨੇ ਕਿਤਾਬ ਛਪਵਾਉਣ ਲਈ ਅਪਣੇ ਪਿਤਾ ਜਾਂ ਪ੍ਰਵਾਰਕ ਮੈਂਬਰਾਂ ਤੋਂ ਕੋਈ ਮਦਦ ਨਹੀਂ ਲਈ ਸਗੋਂ ਉਸ ਨੇ ਅਪਣੀ ਗੋਲਕ ਭੰਨ ਕੇ ਅਤੇ ਪਿਛਲੇ ਦੋ ਸਾਲਾਂ ਤੋਂ ਪਲਾਸਟਿਕ ਦੇ ਗਿਲਾਸ ਬੋਤਲਾਂ ਅਤੇ ਕੈਨਾਂ ਨੂੰ ਰਿਸਾਈਕਲ ਕਰਕੇ ਕਮਾਈ ਕੀਤੀ। ਇਸ ਕਿਤਾਬ ਦੀ ਕੀਮਤ 25 ਡਾਲਰ ਹੈ ਪਰ ਇਸ ਕਿਤਾਬ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਕੈਂਸਰ ਕੌਂਸਲ ਔਫ ਆਸਟ੍ਰੇਲੀਆ, ਬੱਚਿਆਂ ਦੀ ਸਟਾਰ ਲਾਈਕ ਫਾਊਡੇਸ਼ਨ ਨੂੰ ਅਤੇ ਭਾਰਤ ਵਿਚ ਬੱਚਿਆਂ ਅਤੇ ਵਾਤਾਵਰਣ ਦੀ ਭਲਾਈ ਵਾਲੀਆਂ ਸੰਸਥਾਵਾਂ ਨੂੰ ਦਾਨ ਵਜੋਂ ਦਿਤੀ ਜਾਵੇਗੀ।