ਪੰਜਾਬੀ ਨੌਜਵਾਨ ਦੀ ਅਮਰੀਕਾ ''ਚ ਵਾਪਰੇ ਸੜਕ ਹਾਦਸੇ ਵਿਚ ਹੋਈ ਮੌਤ

ਪੰਜਾਬੀ ਨੌਜਵਾਨ ਦੀ ਅਮਰੀਕਾ ''ਚ ਵਾਪਰੇ ਸੜਕ ਹਾਦਸੇ ਵਿਚ ਹੋਈ ਮੌਤ

ਪਿੰਡ ਤਲਵੰਡੀ  ਡੱਡੀਆਂ ਨਾਲ ਸਬੰਧਤ  ਇਕ ਵਿਅਕਤੀ ਦੀ ਅਮਰੀਕਾ ਵਿਚ ਵਾਪਰੇ ਭਿਆਨਕ ਸੜਕ ਮੌਤ ਹੋ ਗਈ। ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਕੁਲਵਿੰਦਰ  ਸਿੰਘ ਕਿੰਦਰ ਦੇ ਰੂਪ ਵਿਚ ਹੋਈ ਹੈ। ਜੋ ਕਾਫ਼ੀ ਅਰਸੇ ਤੋਂ ਅਮਰੀਕਾ ਦੇ ਨਿਊਯਾਰਕ ਵਿਚ ਰਹਿ ਰਿਹਾ ਸੀ।

ਹਾਦਸਾ 12 ਜੁਲਾਈ ਨੂੰ ਉਸ ਸਮੇਂ ਵਾਪਰਿਆ ਜਦੋਂ ਉਹ ਅਮਰੀਕਾ ਦੇ ਸਮੇਂ ਅਨੁਸਾਰ ਸਵੇਰੇ 11:30 ਵਜੇ ਆਪਣੇ ਸਟੋਰ ਤੋਂ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸ ਦੀ ਕਾਰ ਵਿਚ  ਪਿੱਛੋਂ ਆ ਰਹੇ ਟਰੱਕ ਨੇ  ਟੱਕਰ ਮਾਰ ਦਿਤੀ ਜਿਸ ਕਾਰਨ ਉਸ ਦੀ ਕਾਰ ਅੱਗੇ ਜਾ ਰਹੇ ਟਰੱਕ ਵਿਚ ਟਕਰਾ ਗਿਆ। ਹਾਦਸੇ ਵਿਚ  ਕਿੰਦਰ ਦੀ ਮੌਕੇ ’ਤੇ ਹੀ ਮੌਤ ਗਈ।