ਸੜਕ ਹਾਦਸੇ ''ਚ 15 ਮਹੀਨੇ ਪਹਿਲਾਂ ਪੁਰਤਗਾਲ ਗਏ ਪੰਜਾਬੀ ਦੀ ਹੋਈ ਮੌਤ

ਸੜਕ ਹਾਦਸੇ ''ਚ 15 ਮਹੀਨੇ ਪਹਿਲਾਂ ਪੁਰਤਗਾਲ ਗਏ ਪੰਜਾਬੀ ਦੀ ਹੋਈ ਮੌਤ

ਵਿਦੇਸ਼ ਵਿਚ ਹਰ ਰੋਜ਼ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਖ਼ਬਰ ਪੁਰਤਗਾਲ ਤੋਂ ਸਾਹਮਣੇ ਆਈ ਹੈ। ਜਿਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਤਜਿੰਦਰ ਸਿੰਘ ਤੇਜੀ ਉਮਰ ਕਰੀਬ 26 ਸਾਲ ਪੁੱਤਰ ਭਗਵੰਤ ਸਿੰਘ ਵਜੋਂ ਹੋਈ ਹੈ।

ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕਰੀਬ 15 ਮਹੀਨੇ ਪਹਿਲੇ ਰੁਜ਼ਗਾਰ ਲਈ ਤਜਿੰਦਰ ਸਿੰਘ ਪੁਰਤਗਾਲ ਗਿਆ ਸੀ। ਬੀਤੀ ਰਾਤ ਉਸ ਦੀ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਪੁਰਤਗਾਲ ਤੋਂ ਆਏ ਫੋਨ ਜ਼ਰੀਏ ਮਿਲੀ। ਤਜਿੰਦਰ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਸਦਮੇ 'ਚ ਹੈ।  ਪੁੱਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ।