- Updated: December 12, 2025 08:21 PM
ਰੌਸ਼ਨ ਭਵਿੱਖ ਦੀ ਬੇਹਤਰੀ ਲਈ ਵਿਦੇਸ਼ ਦੀ ਧਰਤੀ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਪੜ੍ਹਾਈ ਕਰਨ ਗਏ ਬੁਢਲਾਡੇ ਨਾਲ ਸੰਬੰਧਤ 2 ਪਿੰਡਾਂ ਦੇ 2 ਨੌਜਵਾਨਾਂ ਨੂੰ ਕਾਲ ਨੇ ਘੇਰ ਲਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇੱਥੋ ਨਜਦੀਕ ਪਿੰਡ ਬਰ੍ਹੇ ਦੇ ਨੌਜਵਾਨ ਗੁਰਦੀਪ ਸਿੰਘ (27 ਸਾਲਾਂ) ਅਤੇ ਉਸ ਦਾ ਦੋਸਤ ਪਿੰਡ ਉਡਤ ਸੈਦੇਵਾਲਾ ਦਾ ਰਣਵੀਰ ਸਿੰਘ (18 ਸਾਲ) ਆਪਣੇ ਦੋਸਤਾਂ ਨਾਲ ਜਨਮ ਦਿਨ ਪਾਰਟੀ ਤੇ ਜਾ ਰਹੇ ਸਨ ਕਿ ਅਚਾਨਕ ਅਣਪਛਾਤੇ ਵਿਅਕਤੀਆਂ ਵੱਲੋਂ ਰਣਵੀਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਇਸ ਦੌਰਾਨ ਗੱਡੀ ਚਲਾ ਰਿਹਾ ਗੁਰਦੀਪ ਸਿੰਘ ਬਰੇ ਦਹਿਸ਼ਤ ਅਤੇ ਸਦਮੇ ਕਾਰਨ ਬੇਹੋਸ਼ ਹੋ ਗਿਆ, ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਜਿਸ ਦੀ ਪੁਸ਼ਟੀ ਉਨਾਂ ਦੇ ਸਾਥੀ ਅਰਸ਼ਦੀਪ ਸਿੰਘ ਨੇ ਕੀਤੀ। ਉਨ੍ਹਾਂ ਨੇ ਦੋਨੋ ਪਰਿਵਾਰ ਨੂੰ ਘਟਨਾ ਸਬੰਧੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਦੁੱਖਦਾਈ ਘਟਨਾ ਦੀ ਸੂਚਨਾ ਮਿਲਦਿਆਂ ਹੀ ਬੁਢਲਾਡਾ ਦੇ ਪਿੰਡ ਬਰੇ ਅਤੇ ਬੋਹਾ ਇਲਾਕਿਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਕਨੇਡਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਪਰਿਵਾਰਾਂ ਵੱਲੋਂ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਗਈ।